ਕਬੱਡੀ: 118 ਖਿਡਾਰੀਆਂ ਵੱਲੋਂ ਟਰਾਇਲ

ਕਬੱਡੀ: 118 ਖਿਡਾਰੀਆਂ ਵੱਲੋਂ ਟਰਾਇਲ


ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 19 ਜਨਵਰੀ
ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ ਨੇ ਦੱਸਿਆ ਕਿ ਹਰਿਆਣਾ ਖੇਡ ਵਿਭਾਗ ਵੱਲੋਂ 20 ਜਨਵਰੀ ਨੂੰ ਅੰਬਾਲਾ ਜ਼ਿਲ੍ਹੇ ਦੇ ਪਿੰਡ ਬਡਾਗੜ ਵਿਚ ਬਣੇ ਆਧੁਨਿਕ ਖੇਡ ਕੰਪਲੈਕਸ ਵਿਚ ਅੰਤਰ-ਜ਼ੋਨਲ ਕਬੱਡੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਿਰਕਤ ਕਰਨਗੇ। ਡੀਐੱਸਓ ਮਨੋਜ ਕੁਮਾਰ ਨੇ ਦੱਸਿਆ ਕਿ ਅੰਤਰ-ਜ਼ੋਨਲ ਕਬੱਡੀ ਮੁਕਾਬਲੇ ਲਈ ਚੋਣ ਟਰਾਇਲ ਦਰੋਣਾਚਾਰੀਆ ਸਟੇਡੀਅਮ ਵਿਚ ਕਰਵਾਇਆ ਗਿਆ ਸੀ। ਇਸ ਟਰਾਇਲ ਵਿਚ ਕੁਰੂਕਸ਼ੇਤਰ, ਕੈਥਲ, ਯਮੁਨਾਨਗਰ ਤੇ ਕਰਨਾਲ ਤੋਂ ਪੁਰਸ਼ ਵਰਗ ਵਿਚ 50 ਤੇ ਮਹਿਲਾ ਵਰਗ ਵਿਚ 68 ਖਿਡਾਰੀਆਂ ਨੇ ਹਿੱਸਾ ਲਿਆ। ਟਰਾਇਲਾਂ ਮਗਰੋਂ 12 ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀਆਂ ਮਹਿਲਾ ਖਿਡਾਰੀਆਂ ਤੇ 12 ਪੁਰਸ਼ ਖਿਡਾਰੀਆਂ ਦੀ ਚੋਣ ਕੀਤੀ ਗਈ। ਇਸ ਮੌਕੇ ਲਾਅਨ ਟੈਨਿਸ ਇੰਸਟਰੱਕਟਰ ਗੌਰਵ ਸ਼ਰਮਾ, ਕੁਸ਼ਤੀ ਇੰਸਟਰੱਕਟਰ ਜਸਮਿੰਦਰ ਸਿੰਘ ਸੰਦੀਪ, ਰੋਸ਼ਨੀ ਤੇ ਹੋਰ ਟਰੇਨਰ ਮੌਜੂਦ ਸਨ।

The post ਕਬੱਡੀ: 118 ਖਿਡਾਰੀਆਂ ਵੱਲੋਂ ਟਰਾਇਲ appeared first on Punjabi Tribune.



Source link