ਗਣਤੰਤਰ ਦਿਵਸ ਸਬੰਧੀ ਫਾਈਨਲ ਰਿਹਰਸਲ ਕੀਤੀ

ਗਣਤੰਤਰ ਦਿਵਸ ਸਬੰਧੀ ਫਾਈਨਲ ਰਿਹਰਸਲ ਕੀਤੀ


ਸਰਬਜੀਤ ਸਿੰਘ ਭੱਟੀ

ਅੰਬਾਲਾ, 22 ਜਨਵਰੀ

ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੇ ਮੱਦੇਨਜ਼ਰ ਵਿਦਿਆਰਥੀਆਂ ਅਤੇ ਐਨ.ਸੀ.ਸੀ. ਦੀ ਟੁਕੜੀ ਨੇ ਅੱਜ ਅੰਬਾਲਾ ਸ਼ਹਿਰ ਦੇ ਪੁਲੀਸ ਲਾਈਨ ਗਰਾਊਂਡ ਵਿਖੇ ਸੱਭਿਆਚਾਰਕ ਪ੍ਰੋਗਰਾਮ ਅਤੇ ਪੀਟੀ ਸ਼ੋਅ ਲਈ ਰਿਹਰਸਲ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰੇਸ਼ ਕੁਮਾਰ ਨੇ ਗਣਤੰਤਰ ਦਿਵਸ ਸਮਾਰੋਹ ਵਿੱਚ ਪੇਸ਼ ਕੀਤੇ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਹੋਰ ਪ੍ਰੋਗਰਾਮਾਂ ਦੀ ਰਿਹਰਸਲ ਨੂੰ ਵੇਖਿਆ। ਮਾਸ ਪੀਟੀ ਤਹਿਤ ਰਿਹਰਸਲ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰੇਮਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਲੀਸ ਲਾਈਨ, ਡੀਏਵੀ ਸੋਹਨ ਲਾਲ ਸੀਨੀਅਰ ਸੈਕੰਡਰੀ ਸਕੂਲ, ਐਸਬੀਐਨਐਸਡੀ ਸੀਨੀਅਰ ਸੈਕੰਡਰੀ ਸਕੂਲ ਅਤੇ ਪੀ.ਕੇ.ਆਰ ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਕੇਪੀਏਕੇ ਕਾਲਜ, ਕਲਗੀਧਰ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣਾਂ ਵੱਲੋਂ ਮਾਸ ਪੀਟੀ ਦੀ ਰਿਹਰਸਲ ਕੀਤੀ ਗਈ। ਸੱਭਿਆਚਾਰਕ ਪ੍ਰੋਗਰਾਮ ਤਹਿਤ ਗੁਰੂਕੁਲ ਚਮਨ ਵਾਟਿਕਾ ਦੇ ਵਿਦਿਆਰਥੀਆਂ ਵੱਲੋਂ ਥੀਮ ਆਧਾਰਿਤ ਦੇਸ਼ ਭਗਤੀ ਦਾ ਨਾਚ, ਸੋਹਨ ਲਾਲ ਡੀਏਵੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਯੋਗਾ ’ਤੇ ਆਧਾਰਿਤ ਸੂਰਿਆ ਨਮਸਕਾਰ, ਸੇਂਟ ਜੋਸਫ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਥੀਮ ਆਧਾਰਿਤ ਨਸ਼ਾ ਮੁਕਤੀ, ਰਾਜਸਥਾਨੀ ਡਾਂਸ ਪੇਸ਼ ਕੀਤਾ ਗਿਆ। ਕੇ.ਪੀ.ਏ.ਕੇ. ਕਾਲਜ ਦੇ ਵਿਦਿਆਰਥੀਆਂ, ਓ.ਪੀ.ਐਸ ਵਿਦਿਆ ਮੰਦਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਖੇਡਾਂ ‘ਤੇ ਆਧਾਰਿਤ ਡਾਂਸ ਪੇਸ਼ ਕੀਤਾ ਗਿਆ।

ਇਸ ਮੌਕੇ ਬੀਈਓ ਸਤਬੀਰ ਸੈਣੀ, ਪ੍ਰਿੰਸੀਪਲ ਰਾਮਪੁਰ ਸਕੂਲ ਪ੍ਰਵੀਨ ਸ਼ਰਮਾ, ਸਹਾਇਕ ਸਿੱਖਿਆ ਅਫਸਰ ਅਮਰਿੰਦਰ ਸਿੰਘ, ਡੀਪੀਈ ਗੁਰਦੇਵ ਸਿੰਘ, ਵਿਸ਼ਾਲ ਸੈਣੀ, ਮਲਕੀਤ ਸਿੰਘ, ਸਤੀਸ਼ ਬਿਸ਼ਰੋਏ, ਤਰੁਣ ਯਾਦਵ, ਮੋਨਿਕਾ, ਰਿਚਾ, ਰਿਤੂ, ਸੁਰਿੰਦਰ, ਪੀਟੀਆਈ ਮੋਹਨ ਲਾਲ ਹਾਜ਼ਰ ਸਨ।

 

The post ਗਣਤੰਤਰ ਦਿਵਸ ਸਬੰਧੀ ਫਾਈਨਲ ਰਿਹਰਸਲ ਕੀਤੀ appeared first on Punjabi Tribune.



Source link