ਉੱਤਰ ਪ੍ਰਦੇਸ਼: ਲਖਨਊ ‘ਚ ਸੜਕ ਹਾਦਸੇ ‘ਚ 4 ਦੀ ਮੌਤ, ਕਈ ਜ਼ਖਮੀ

ਉੱਤਰ ਪ੍ਰਦੇਸ਼: ਲਖਨਊ ‘ਚ ਸੜਕ ਹਾਦਸੇ ‘ਚ 4 ਦੀ ਮੌਤ, ਕਈ ਜ਼ਖਮੀ


ਲਖਨਉ, 24 ਜਨਵਰੀ

ਲਖਨਊ ਦੇ ਕਿਸਾਨ ਮਾਰਗ ’ਤੇ ਵਾਪਰੇ ਇਕ ਹਾਦਸੇ ਵਿਚ ਟਰੱਕ ਅਤੇ ਦੋ ਗੱਡੀਆਂ ਦੀ ਟੱਕਰ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਡੀਸੀਪੀ ਪੂਰਬੀ ਸ਼ਸ਼ਾਂਕ ਸਿੰਘ ਅਨੁਸਾਰ ਇੱਕ ਗੱਡੀ ਵਿੱਚ ਨੌਂ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਜੀ ਗੱਡੀ ਵਿੱਚ ਚਾਰ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ। ਇਸ ਦੌਰਾਨ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦਾ ਢੁੱਕਵਾਂ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਏਐੱਨਆਈ

The post ਉੱਤਰ ਪ੍ਰਦੇਸ਼: ਲਖਨਊ ‘ਚ ਸੜਕ ਹਾਦਸੇ ‘ਚ 4 ਦੀ ਮੌਤ, ਕਈ ਜ਼ਖਮੀ appeared first on Punjabi Tribune.



Source link