ਮਹਾਰਾਸ਼ਟਰ ਚੋਣਾਂ ’ਚ ਬੇਨਿਯਮੀਆਂ ਦੇ ਦੋਸ਼ਾਂ ਦਾ ਜਵਾਬ ਪੂਰੇ ਤੱਥਾਂ ਨਾਲ ਦਿੱਤਾ ਜਾਵੇਗਾ: ਚੋਣ ਕਮਿਸ਼ਨ

ਮਹਾਰਾਸ਼ਟਰ ਚੋਣਾਂ ’ਚ ਬੇਨਿਯਮੀਆਂ ਦੇ ਦੋਸ਼ਾਂ ਦਾ ਜਵਾਬ ਪੂਰੇ ਤੱਥਾਂ ਨਾਲ ਦਿੱਤਾ ਜਾਵੇਗਾ: ਚੋਣ ਕਮਿਸ਼ਨ


ਨਵੀਂ ਦਿੱਲੀ, 7 ਫਰਵਰੀ

ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਮਹਾਰਾਸ਼ਟਰ ਵਿੱਚ ਰਾਜ ਦੀ ਕੁੱਲ ਆਬਾਦੀ ਨਾਲੋਂ ਵੱਧ ਵੋਟਰ ਹੋਣ ਦੇ ਦੋਸ਼ਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਲਿਖਤੀ ਰੂਪ ਵਿੱਚ ਪੂਰੇ ਤੱਥਾਂ ਦੇ ਨਾਲ ਜਵਾਬ ਦੇਵੇਗਾ। ਇਥੇ ਗਾਂਧੀ ਵੱਲੋਂ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਗਾਉਣ ਤੋਂ ਤੁਰੰਤ ਬਾਅਦ ਚੋਣ ਕਮਿਸ਼ਨ ਨੇ X ’ਤੇ ਇੱਕ ਪੋਸਟ ਵਿੱਚ ਕਿਹਾ, “ECI ਸਿਆਸੀ ਪਾਰਟੀਆਂ ਨੂੰ ਤਰਜੀਹੀ ਹਿੱਸੇਦਾਰ ਮੰਨਦਾ ਹੈ, ਬੇਸ਼ੱਕ ਵੋਟਰ ਪ੍ਰਧਾਨ ਹਨ ਅਤੇ ਉਹ ਸਿਆਸੀ ਪਾਰਟੀਆਂ ਦੇ ਵਿਚਾਰਾਂ, ਸੁਝਾਵਾਂ, ਸਵਾਲਾਂ ਦੀ ਡੂੰਘਾਈ ਨਾਲ ਕਦਰ ਕਰਦੇ ਹਨ।”

ਇਸ ਵਿਚ ਗਾਂਧੀ ਦਾ ਨਾਂ ਲਏ ਜਾਂ ਉਨ੍ਹਾਂ ਦੇ ਦੋਸ਼ਾਂ ਦਾ ਹਵਾਲਾ ਦਿੱਤੇ ਬਿਨਾਂ ਕਿਹਾ, “ਕਮਿਸ਼ਨ ਪੂਰੇ ਦੇਸ਼ ਵਿੱਚ ਇਕਸਾਰ ਰੂਪ ਵਿੱਚ ਅਪਣਾਏ ਗਏ ਤੱਥਾਂ ਅਤੇ ਪ੍ਰਕਿਰਿਆਤਮਕ ਮੈਟ੍ਰਿਕਸ ਦੇ ਨਾਲ ਲਿਖਤੀ ਰੂਪ ਵਿੱਚ ਜਵਾਬ ਦੇਵੇਗਾ।

ਰਾਹੁਲ ਗਾਂਧੀ ਵੱਲੋਂ ਚੁੱਕੇ ਗਏ ਸਵਾਲ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੀ ਬਾਲਗ ਆਬਾਦੀ ਸਰਕਾਰੀ ਅੰਕੜਿਆਂ ਅਨੁਸਾਰ 9.54 ਕਰੋੜ ਹੈ ਜਦੋਂ ਕਿ ਰਾਜ ਵਿੱਚ 9.7 ਕਰੋੜ ਵੋਟਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਹਾਰਾਸ਼ਟਰ ਵਿੱਚ ਰਾਜ ਦੀ ਕੁੱਲ ਆਬਾਦੀ ਨਾਲੋਂ ਵੱਧ ਵੋਟਰ ਹਨ। ਗਾਂਧੀ ਨੇ ਅੱਗੇ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜ ਮਹੀਨਿਆਂ ਵਿੱਚ ਮਹਾਰਾਸ਼ਟਰ ਵਿੱਚ 39 ਲੱਖ ਵੋਟਰ ਸ਼ਾਮਲ ਹੋਏ ਜਦੋਂ ਕਿ ਪਿਛਲੇ ਪੰਜ ਸਾਲਾਂ ਵਿੱਚ 32 ਲੱਖ ਵੋਟਰ ਸਨ। ਪੀਟੀਆਈ

The post ਮਹਾਰਾਸ਼ਟਰ ਚੋਣਾਂ ’ਚ ਬੇਨਿਯਮੀਆਂ ਦੇ ਦੋਸ਼ਾਂ ਦਾ ਜਵਾਬ ਪੂਰੇ ਤੱਥਾਂ ਨਾਲ ਦਿੱਤਾ ਜਾਵੇਗਾ: ਚੋਣ ਕਮਿਸ਼ਨ appeared first on Punjabi Tribune.





Source link