ਸਰਕਾਰੀ ਸਕੂਲ ਖਿਆਲਾ ਕਲਾਂ ’ਚ ਬਲਾਕ ਪੱਧਰੀ ਕਰਾਟੇ ਮੁਕਾਬਲੇ ਸ਼ੁਰੂ

ਸਰਕਾਰੀ ਸਕੂਲ ਖਿਆਲਾ ਕਲਾਂ ’ਚ ਬਲਾਕ ਪੱਧਰੀ ਕਰਾਟੇ ਮੁਕਾਬਲੇ ਸ਼ੁਰੂ


ਪੱਤਰ ਪ੍ਰੇਰਕ
ਮਾਨਸਾ, 7 ਫਰਵਰੀ
ਰਾਣੀ ਲਕਸ਼ਮੀ ਬਾਈ ਆਤਮ ਸੁਰੱਖਿਆ ਸਕੀਮ ਤਹਿਤ ਬਲਾਕ ਪੱਧਰੀ ਕਰਾਟੇ ਮੁਕਾਬਲੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਿਆਲਾ ਕਲਾਂ (ਕੁੜੀਆਂ) ਵਿਚ ਸ਼ੁਰੂ ਹੋ ਗਏ ਹਨ। ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਸਕੂਲ ਮੁਖੀ ਨਰਿੰਦਰ ਸਿੰਘ ਮਾਨਸ਼ਾਹੀਆਂ, ਸਰਪੰਚ ਮਲਕਪੁਰ ਅਵਤਾਰ ਸਿੰਘ ਅਤੇ ਸਰਪੰਚ ਖਿਆਲਾ ਕਲਾਂ ਬਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ।ਅੱਜ ਪਹਿਲੇ ਦਿਨ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਹੋਏ ਲੜਕੀਆਂ ਦੇ ਮੁਕਾਬਲੇ ਵਿੱਚ ਬਲਾਕ ਦੇ 25 ਸਕੂਲਾਂ ਦੀਆਂ 100 ਖਿਡਾਰਣਾਂ ਨੇ ਅਲੱਗ-ਅਲੱਗ ਭਾਰ ਵਰਗਾਂ ਵਿੱਚ ਭਾਗ ਲਿਆ।
ਡੀਪੀਈ ਪਾਲਾ ਸਿੰਘ ਨੇ ਦੱਸਿਆ ਕਿ 40 ਕਿਲੋ ਭਾਗ ਵਿੱਚ ਰਾਜਵੀਰ ਕੌਰ ਸਸਸ ਅਤਲਾ ਕਲਾਂ ਨੇ ਪਹਿਲਾ ਤੇ ਸੁਖਪ੍ਰੀਤ ਕੌਰ ਸਹਸ ਭੁਪਾਲ ਨੇ ਦੂਜਾ, 45 ਕਿੱਲੋ ’ਚ ਖੁਸਪ੍ਰੀਤ ਕੌਰ ਸਸਸ ਕੋਟੜਾ ਕਲਾਂ,ਰਜਨੀਤ ਕੌਰ ਸਸਸਸ ਖਿਆਲਾ ਕਲਾਂ ਨੇ ਕ੍ਰਮਵਾਰ ਪਹਿਲਾ-ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ -50 ਕਿੱਲੋ ’ਚ ਨਵਜੋਤ ਕੌਰ ਸਸਸ ਕੋਟੜਾ ਕਲਾਂ ਨੇ ਪਹਿਲਾ ਤੇ ਮਨਜੋਤ ਕੌਰ ਸਹਸ ਭੁਪਾਲ ਨੇ ਦੂਜਾ, 50+ ਕਿੱਲੋ ਵਿੱਚ ਸ਼ਗਰਨਪ੍ਰੀਤ ਕੌਰ ਸਸਸਸ ਅਤਲਾ ਕਲਾਂ ਨੇ ਪਹਿਲਾ ਤੇ ਸੈਲਜਾ ਦੇਵੀ ਕੌਰ ਸਹਸ ਭੁਪਾਲ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਿਰਨਜੀਤ ਕੌਰ, ਵਿਨੋਦ ਕੁਮਾਰ, ਮਾਨਤ ਸਿੰਘ, ਦਰਸ਼ਨ ਸਿੰਘ, ਸਮਰਜੀਤ ਸਿੰਘ, ਜਸਵਿੰਦਰ ਕੌਰ, ਰਮਨੀਤ ਕੌਰ, ਰਾਜਨਦੀਪ ਸਿੰਘ, ਰਾਜਵੀਰ ਮੋਦਗਿੱਲ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਕੌਰ, ਦਲਵਿੰਦਰ ਸਿੰਘ, ਮੇਵਾ ਸਿੰਘ, ਪਰਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਨਾਇਬ ਸਿੰਘ, ਹਰਦੀਪ ਸਿੰਘ ਮੌਜੂਦ ਸਨ।

The post ਸਰਕਾਰੀ ਸਕੂਲ ਖਿਆਲਾ ਕਲਾਂ ’ਚ ਬਲਾਕ ਪੱਧਰੀ ਕਰਾਟੇ ਮੁਕਾਬਲੇ ਸ਼ੁਰੂ appeared first on Punjabi Tribune.



Source link