Bus Accident ਮਹਾਕੁੰਭ ਤੋਂ ਪਰਤ ਰਹੀ ਬੱਸ ਦੀ ਟਰੱਕ ਨਾਲ ਟੱਕਰ ਕਾਰਨ 2 ਦੀ ਮੌਤ, 21 ਜ਼ਖ਼ਮੀ

Bus Accident ਮਹਾਕੁੰਭ ਤੋਂ ਪਰਤ ਰਹੀ ਬੱਸ ਦੀ ਟਰੱਕ ਨਾਲ ਟੱਕਰ ਕਾਰਨ 2 ਦੀ ਮੌਤ, 21 ਜ਼ਖ਼ਮੀ


ਇਟਾਵਾ, 10 ਫਰਵਰੀ

ਮਹਾਕੁੰਭ ਤੋਂ ਨੋਇਡਾ ਪਰਤ ਰਹੀ ਬੱਸ ਦੇ ਓਵਰਟੇਕ ਕਰਨ ਦੌਰਾਨ ਇੱਕ ਟਰੱਕ ਨਾਲ ਟਕਰਾ ਜਾਣ ਕਾਰਨ ਦੋ ਮਹਿਲਾ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖ਼ਮੀ ਹੋ ਗਏ। ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਸੰਜੇ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਇਟਾਵਾ ਜ਼ਿਲ੍ਹੇ ਦੇ ਭਰਥਾਨਾ ਰੋਡ ਓਵਰਬ੍ਰਿਜ ਨੇੜੇ ਕੌਮੀ ਰਾਜਮਾਰਗ ’ਤੇ ਵਾਪਰਿਆ। ਹਾਦਸੇ ਦੌਰਾਨ 24 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਟਰੱਕ ਨਾਲ ਟਕਰਾ ਕੇ ਪਲਟ ਗਈ।

ਮ੍ਰਿਤਕਾਂ ਦੀ ਪਛਾਣ ਮੀਰਾ (35) ਅਤੇ ਨੀਲੂ (35) ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ, ਜਿਨ੍ਹਾਂ ਵਿਚ 14 ਔਰਤਾਂ ਵੀ ਸ਼ਾਮਲ ਹਨ, ਨੂੰ ਜ਼ਿਲਾ ਹਸਪਤਾਲ ਲਿਜਾਇਆ ਗਿਆ ਹੈ। ਇਸ ਦੌਰਾਨ ਗੰਭੀਰ ਹਾਲਤ ਕੁੱਝ ਜ਼ਖਮੀਆਂ ਨੂੰ ਸੈਫਾਈ ਮੈਡੀਕਲ ਇੰਸਟੀਚਿਊਟ ਵਿਚ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨੁਕਸਾਨੀ ਗਈ ਬੱਸ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਹੈ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। –ਪੀਟੀਆਈ

The post Bus Accident ਮਹਾਕੁੰਭ ਤੋਂ ਪਰਤ ਰਹੀ ਬੱਸ ਦੀ ਟਰੱਕ ਨਾਲ ਟੱਕਰ ਕਾਰਨ 2 ਦੀ ਮੌਤ, 21 ਜ਼ਖ਼ਮੀ appeared first on Punjabi Tribune.



Source link