chhaava box office collection: ਬਾਕਸ ਆਫਿਸ ’ਤੇ ਛਾਈ ਵਿੱਕੀ ਦੀ ‘ਛਾਵਾ’, ਪਹਿਲੇ ਦਿਨ ਕੀਤੀ 50 ਕਰੋੜ ਦੀ ਕਮਾਈ

chhaava box office collection: ਬਾਕਸ ਆਫਿਸ ’ਤੇ ਛਾਈ ਵਿੱਕੀ ਦੀ ‘ਛਾਵਾ’, ਪਹਿਲੇ ਦਿਨ ਕੀਤੀ 50 ਕਰੋੜ ਦੀ ਕਮਾਈ


ਨਵੀਂ ਦਿੱਲੀ, 15 ਫਰਵਰੀ

ਵਿੱਕੀ ਕੌਸ਼ਲ ਦੀ ਇਤਿਹਾਸਕ ਐਕਸ਼ਨ ਫਿਲਮ ‘ਛਾਵਾ’ ਨੇ ਪਹਿਲੇ ਦਿਨ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 50 ਕਰੋੜ ਰੁਪਏ ਦੀ ਕਮਾਈ ਕੀਤੀ। ਲਕਸ਼ਮਣ ਓਟਕਰ ​​ਵੱਲੋਂ ਨਿਰਦੇਸ਼ਿਤ ਇਸ ਫਿਲਮ ਦਾ ਨਿਰਮਾਣ ਦਿਨੇਸ਼ ਵਿਜਨ ਦੁਆਰਾ ਆਪਣੇ ਬੈਨਰ ਮੈਡੌਕ ਫਿਲਮਜ਼ ਹੇਠ ਕੀਤਾ ਗਿਆ ਹੈ। ਜਿਸ ਵਿੱਚ ਰਸ਼ਮਿਕਾ ਮੰਦਾਨਾ ਅਤੇ ਅਕਸ਼ੈ ਖੰਨਾ ਵੀ ਹਨ। ਇਹ ਫਿਲਮ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ।

ਪ੍ਰੋਡਕਸ਼ਨ ਬੈਨਰ ਨੇ ਸ਼ਨਿੱਚਰਵਾਰ ਨੂੰ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ‘ਛਾਵਾ’ ਬਾਰੇ ਕਿਹਾ ਕਿ ਫਿਲਮ ਨੇ ਇਤਿਹਾਸਕ ਹਿੰਦੀ ਫਿਲਮ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸ਼ੁਰੂਆਤ ਦਾ ਰਿਕਾਰਡ ਕਾਇਮ ਕੀਤਾ ਹੈ।

ਨਿਰਮਾਤਾਵਾਂ ਦੇ ਅਨੁਸਾਰ ਫਿਲਮ ਨੇ ਘਰੇਲੂ ਬਾਕਸ ਆਫਿਸ ’ਤੇ 33.1 ਕਰੋੜ ਰੁਪਏ ਦੀ ਕਮਾਈ ਕੀਤੀ ਹੈ। “ਛਾਵਾ” ਵਿੱਕੀ ਕੌਸ਼ਲ ਦੀ “ਸਰਦਾਰ ਊਧਮ” ਅਤੇ “ਸੈਮ ਬਹਾਦਰ” ਤੋਂ ਬਾਅਦ ਤੀਜੀ ਜੀਵਨੀ ਫਿਲਮ ਹੈ। ਇਸ ਫਿਲਮ ਵਿਚ ਕੌਸ਼ਲ ਨੇ ਮਰਾਠਾ ਸਮਰਾਟ ਛਤਰਪਤੀ ਸੰਭਾਜੀ ਮਹਾਰਾਜ ਦੀ ਭੂਮਿਕਾ ਨਿਭਾਈ ਹੈ, ਜੋ ਮਰਾਠਾ ਸਾਮਰਾਜ ਦੇ ਸੰਸਥਾਪਕ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਸਨ। ਮੰਦੰਨਾ ਨੇ ਸੰਭਾਜੀ ਮਹਾਰਾਜ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ ਅਤੇ ਖੰਨਾ ਨੇ ਔਰੰਗਜ਼ੇਬ ਦਾ ਕਿਰਦਾਰ ਨਿਭਾਇਆ ਹੈ। ਕਲਾਕਾਰਾਂ ਵਿੱਚ ਡਾਇਨਾ ਪੇਂਟੀ, ਆਸ਼ੂਤੋਸ਼ ਰਾਣਾ ਅਤੇ ਵਿਨੀਤ ਕੁਮਾਰ ਸਿੰਘ ਵੀ ਸ਼ਾਮਲ ਹਨ। –ਪੀਟੀਆਈ

The post chhaava box office collection: ਬਾਕਸ ਆਫਿਸ ’ਤੇ ਛਾਈ ਵਿੱਕੀ ਦੀ ‘ਛਾਵਾ’, ਪਹਿਲੇ ਦਿਨ ਕੀਤੀ 50 ਕਰੋੜ ਦੀ ਕਮਾਈ appeared first on Punjabi Tribune.



Source link