ਨਗਰ ਕੌਂਸਲ ਵੱਲੋਂ ਮੱਛੀ ਮਾਰਕੀਟ ਖ਼ਿਲਾਫ਼ ਕਾਰਵਾਈ

ਨਗਰ ਕੌਂਸਲ ਵੱਲੋਂ ਮੱਛੀ ਮਾਰਕੀਟ ਖ਼ਿਲਾਫ਼ ਕਾਰਵਾਈ


ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 4 ਮਾਰਚ
ਮੰਡੀ ਗੋਬਿੰਦਗੜ੍ਹ ਦੇ ਮੁੱਖ ਚੌਕ ਅਤੇ ਸ਼ਹਿਰ ਦੀ ਖੂਬਸੂਰਤੀ ’ਤੇ ਧੱਬਾ ਬਣੀ ਮੱਛੀ ਮਾਰਕੀਟ ਨੂੰ ਨਗਰ ਕੌਂਸਲ ਗੋਬਿੰਦਗੜ੍ਹ ਵੱਲੋਂ ਢਾਹ ਦਿੱਤਾ ਗਿਆ। ਇਸ ਕਾਰਵਾਈ ਵਿੱਚ ਨਗਰ ਕੌਂਸਲ ਦੇ ਸਨੈਟਰੀ ਇੰਸਪੈਕਟਰਾਂ ਸਫਾਈ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਅਤੇ ਜੇਸੀਬੀ ਮਸ਼ੀਨਾਂ ਨਾਲ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਨੂੰ ਬੇਨਤੀ ਕੀਤੀ ਸੀ ਕਿ ਸ਼ਹਿਰ ਦੇ ਮੁੱਖ ਚੌਕ ’ਤੇ ਲੱਗੀ ਇਸ ਮਾਰਕੀਟ ਕਾਰਨ ਬਦਬੂ ਆਉਂਦੀ ਹੈ ਅਤੇ ਮੀਟ ਵੇਚਿਆ ਜਾਂਦਾ ਹੈ, ਜਿਸ ਨਾਲ ਮਹਾਂਮਾਰੀ ਫੈਲਣ ਦਾ ਖਦਸ਼ਾ ਹੈ, ਜਿਸ ’ਤੇ ਕਾਰਵਾਈ ਕਰਦਿਆਂ ਕੌਂਸਲ ਨੇ ਲੋਕਾਂ ਦੀ ਮੰਗ ’ਤੇ ਇਸ ਮਾਰਕੀਟ ਨੂੰ ਖਤਮ ਕਰ ਦਿਤਾ। ਉਨ੍ਹਾਂ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਬੈਠੇ ਖੋਖੇ ਮਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਭਵਿੱਖ ਵਿੱਚ ਜੇ ਕਿਸੇ ਨੇ ਦੁਬਾਰਾ ਉੱਥੇ ਖੋਖਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਦੂਜੇ ਪਾਸੇ ਖੋਖੇ ਮਾਲਕਾਂ ਨੇ ਰੋਸ ਕੀਤਾ ਕਿ ਕੌਂਸਲ ਵੱਲੋਂ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ।

The post ਨਗਰ ਕੌਂਸਲ ਵੱਲੋਂ ਮੱਛੀ ਮਾਰਕੀਟ ਖ਼ਿਲਾਫ਼ ਕਾਰਵਾਈ appeared first on Punjabi Tribune.



Source link