ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚਡੀਗੜ੍ਹ, 9 ਮਈ
ਐਸਏਐਸ ਨਗਰ (ਮੁਹਾਲੀ) ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿਚ ਸਾਰੇ ਸਿਨਮਾ ਘਰਾਂ ਅਤੇ ਸ਼ਾਪਿੰਗ ਮਾਲਾਂ ਨੂੰ ਅਗਲੇ ਹੁਕਮਾਂ ਰੋਜ਼ਾਨਾ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰੱਖੇ ਜਾਣ ਦਾ ਹੁਕਮ ਦਿੱਤਾ ਗਿਆ ਹੈ।
ਇਹ ਹੁਕਮ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧਦੇ ਤਣਾਅ ਅਤੇ ਸੰਭਾਵੀ ਸੁਰੱਖਿਆ ਖਤਰਿਆਂ ਦੇ ਵਿਚਕਾਰ ਨਾਗਰਿਕਾਂ ਦੀ ਜਾਨ-ਮਾਨ ਦੀ ਸੁਰੱਖਿਆ ਯਕੀਨੀ ਬਣਾਉਣ ਬਲੈਕਆਊਟ ਨਿਯਮਾਂ ਤਹਿਤ ਜਾਰੀ ਕੀਤੇ ਗਏ ਹਨ।
ਇਸ ਦੇ ਨਾਲ ਹੀ ਬਲੈਕਆਊਟ ਦੇ ਪਾਲਣ ਦੌਰਾਨ ਬਿਜਲੀ ਤੇ ਰੌਸ਼ਨੀ ਦੇ ਬਦਲਵੇਂ ਸਾਧਨਾਂ ਜਿਵੇਂ ਇਨਵਰਟਰਾਂ, ਜੈਨਸੈੱਟਾਂ ਆਦਿ ਦੀ ਵਰਤੋਂ ਕਰਨ ਉਤੇ ਵੀ ਪਾਬੰਦੀ ਲਾਈ ਗਈ ਹੈ।
ਇਸ ਦੇ ਨਾਲ ਹੀ ਆਊਟ ਡੋਰ ਬੱਤੀਆਂ, ਸਟਰੀਟ ਲਾਈਆਂ, ਬਿਲਬੋਰਡਾਂ, ਸਾਈਨ ਬੋਰਡਾਂ ਅਤੇ ਸੋਲਰ ਲਾਈਟਾਂ ਨੂੰ ਵੀ ਬੰਦ ਰੱਖਣਾ ਹੋਵੇਗਾ। ਹੁਕਮਾਂ ਵਿਚ ਕਿਹਾ ਕਿਹਾ ਗਿਆ ਹੈ ਕਿ ਹੁਕਮਾਂ ਦੀ ਅਵੱਗਿਆ ਕਰਨ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ।
The post Punjab News: ਮੁਹਾਲੀ ’ਚ ਸ਼ਾਮ 8 ਵਜੇ ਤੋਂ ਸ਼ਾਪਿੰਗ ਮਾਲ ਤੇ ਸਿਨਮਾ ਹਾਲ ਬੰਦ ਰੱਖਣ ਦੇ ਹੁਕਮ appeared first on Punjabi Tribune.