ਈਡੀ ਨੇ ਮਹੂਆ ਤੇ ਹੀਰਾਨੰਦਾਨੀ ਨੂੰ 28 ਨੂੰ ਤਲਬ ਕੀਤਾ

ਈਡੀ ਨੇ ਮਹੂਆ ਤੇ ਹੀਰਾਨੰਦਾਨੀ ਨੂੰ 28 ਨੂੰ ਤਲਬ ਕੀਤਾ


ਨਵੀਂ ਦਿੱਲੀ, 27 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਤ੍ਰਿਣਮੂਲ ਕਾਂਗਰਸ ਨੇਤਾ ਮਹੂਆ ਮੋਇਤਰਾ ਅਤੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ (ਫੇਮਾ) ਦੀ ਉਲੰਘਣਾ ਦੇ ਮਾਮਲੇ ਵਿਚ ਪੁੱਛ ਪੜਤਾਲ ਲਈ 28 ਮਾਰਚ ਨੂੰ ਤਲਬ ਕੀਤਾ ਹੈ। ਤ੍ਰਿਣਮੂਲ ਨੇਤਾ ਨੂੰ ਪਹਿਲਾਂ ਵੀ ਕੇਂਦਰੀ ਏਜੰਸੀ ਨੇ ਬੁਲਾਇਆ ਸੀ। ਮੋਇਤਰਾ ਨੂੰ ਰਿਸ਼ਵਤ ਲੈਂ ਕੇ ਸੰਸਦ ’ਚ ਸਵਾਲ ਪੁੱਛਣ ਦੇ ਦੋਸ਼ ਕਾਰਨ ਬੀਤੇ ਸਾਲ ਦਸੰਬਰ ‘ਚ ਲੋਕ ਸਭਾ ‘ਚੋਂ ਕੱਢ ਦਿੱਤਾ ਗਿਆ ਸੀ।

The post ਈਡੀ ਨੇ ਮਹੂਆ ਤੇ ਹੀਰਾਨੰਦਾਨੀ ਨੂੰ 28 ਨੂੰ ਤਲਬ ਕੀਤਾ appeared first on Punjabi Tribune.



Source link