ਉਮਰ ਅਬਦੁੱਲ੍ਹਾ ਵਿਧਾਇਕ ਦਲ ਦੇ ਨੇਤਾ ਬਣੇ

ਉਮਰ ਅਬਦੁੱਲ੍ਹਾ ਵਿਧਾਇਕ ਦਲ ਦੇ ਨੇਤਾ ਬਣੇ


ਸ੍ਰੀਨਗਰ, 10 ਅਕਤੂਬਰ

ਉਮਰ ਅਬਦੁੱਲ੍ਹਾ ਸਰਬਸੰਮਤੀ ਨਾਲ ਵਿਧਾਇਕ ਦਲ ਨੇ ਨੇਤਾ ਚੁਣ ਲਏ ਗਏ ਹਨ। ਪਾਰਟੀ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਦੇ ਵਿਧਾਇਕ ਦਲ ਦੀ ਬੈਠਕ ਦੌਰਾਨ ਸਰਬਸੰਮਤੀ ਨਾਲ ਉਮਰ ਅਬਦੁੱਲ੍ਹਾ ਨੂੰ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਨੂੰ ਲੈ ਕੇ ਸ਼ੁੱਕਰਵਾਰ ਨੂੰ ਗੱਠਜੋੜ ਦੇ ਸਾਂਝੇਦਾਰਾਂ ਦੀ ਬੇਠਕ ਹੋਵੇਗੀ।

ਜ਼ਿਕਰਯੋਗ ਹੈ ਨੈਸ਼ਨਲ ਕਾਨਫਰੰਸ ਨੇ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਵਿਚ 42 ਅਤੇ ਉਨ੍ਹਾਂ ਦੇ ਗੱਠਜੋੜ ਦੇ ਸਾਂਝੇਦਾਰ ਕਾਂਗਰਸ ਨੇ 6 ਅਤੇ ਮਾਰਕਸਵਾਦੀ ਕਮਿਉਨਿਸਟ ਪਾਰਟੀ ਨੇ ਇੱਕ ਸੀਟ ਜਿੱਤੀ ਹੈ। -ਪੀਟੀਆਈ

The post ਉਮਰ ਅਬਦੁੱਲ੍ਹਾ ਵਿਧਾਇਕ ਦਲ ਦੇ ਨੇਤਾ ਬਣੇ appeared first on Punjabi Tribune.



Source link