ਨੀਟ ਦੀ ਪੋਸਟ ਗ੍ਰੈਜੂਏਟ ਪ੍ਰੀਖਿਆ 11 ਸਤੰਬਰ ਨੂੰ

ਨੀਟ ਦੀ ਪੋਸਟ ਗ੍ਰੈਜੂਏਟ ਪ੍ਰੀਖਿਆ 11 ਸਤੰਬਰ ਨੂੰ


ਨਵੀਂ ਦਿੱਲੀ, 13 ਜੁਲਾਈ

ਨੀਟ (ਕੌਮੀ ਯੋਗਤਾ ਸਹਿ ਦਾਖ਼ਲਾ ਪ੍ਰੀਖਿਆ) ਦੀ ਪੋਸਟ ਗ੍ਰੈਜੂਏਟ ਪ੍ਰੀਖਿਆ 11 ਸਤੰਬਰ ਨੂੰ ਹੋਵੇਗੀ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ”ਅਸੀਂ ਨੀਟ ਪੋਸਟ ਗ੍ਰੈਜੂਏਟ ਪ੍ਰੀਖਿਆ 11 ਸਤੰਬਰ 2021 ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਨੌਜਵਾਨ ਮੈਡੀਕਲ ਉਮੀਦਵਾਰਾਂ ਨੂੰ ਮੇਰੀਆਂ ਸ਼ੁੱਭਕਾਮਨਾਵਾਂ।” ਇਸ ਤੋਂ ਪਹਿਲਾਂ 18 ਅਪਰੈਲ ਨੂੰ ਤਜਵੀਜ਼ਤ ਨੀਟ-ਪੀਜੀ ਪ੍ਰੀਖਿਆ ਨੂੰ ਕਰੋਨਾ ਦੇ ਮਾਮਲੇ ਵਧਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਕੇਂਦਰ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਨੀਟ ਦੀ ਪ੍ਰੀਖਿਆ 12 ਸਤੰਬਰ 2021 ਨੂੰ ਕਰੋਨਾ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਲਈ ਜਾਵੇਗੀ। -ਪੀਟੀਆਈ



Source link