ਨੌਕਰੀ ਤੋਂ ਕੱਢਿਆ ਤਾਂ ਕੰਪਨੀ ਦੇ ਸਰਵਰ ਤੋਂ 1200 ਯੂਜਰਜ਼ ਦੇ ਅਕਾਊਂਟ ਡਿਲੀਟ ਕੀਤੇ: ਅਮਰੀਕਾ ਵਾਪਸ ਪੁੱਜੇ ਭਾਰਤੀ ਨੂੰ ਦੋ ਸਾਲ ਦੀ ਕੈਦ

ਨੌਕਰੀ ਤੋਂ ਕੱਢਿਆ ਤਾਂ ਕੰਪਨੀ ਦੇ ਸਰਵਰ ਤੋਂ 1200 ਯੂਜਰਜ਼ ਦੇ ਅਕਾਊਂਟ ਡਿਲੀਟ ਕੀਤੇ: ਅਮਰੀਕਾ ਵਾਪਸ ਪੁੱਜੇ ਭਾਰਤੀ ਨੂੰ ਦੋ ਸਾਲ ਦੀ ਕੈਦ

ਵਾਸ਼ਿੰਗਟਨ, 24 ਮਾਰਚ

ਅਮਰੀਕਾ ਸਥਿਤ ਕੈਲੀਫੋਰਨੀਆ ਦੀ ਅਦਾਲਤ ਨੇ ਨੌਕਰੀ ਤੋਂ ਕੱਢੇ ਜਾਣ ਬਾਅਦ ਕੰਪਨੀ ਦੇ ਸਰਵਰ ਤੱਕ ਪਹੁੰਚਣ ਤੇ ਮਾਈਕ੍ਰੋਸਾਫਟ ਦੇ ਕਰੀਬ 1200 ਯੂਜਰਜ਼ ਦੇ ਅਕਾਊਂਟ ਡਿਲੀਟ ਕਰਨ ਦੇ ਦੋਸ਼ੀ ਭਾਰਤੀ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੀਪਾਂਸ਼ੂ ਖੇਰ ਨੂੰ 11 ਜਨਵਰੀ 2021 ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਭਾਰਤ ਤੋਂ ਅਮਰੀਕਾ ਪਰਤਿਆ ਸੀ। ਖੇਰ ਨੂੰ ਉਸ ਖ਼ਿਲਾਫ਼ ਜਾਰੀ ਵਾਰੰਟ ਦੀ ਜਾਣਕਾਰੀ ਨਹੀਂ ਸੀ।

Source link