ਪੰਜਾਬ ‘ਚ ‘ਆਪ’ ਆਗੂ ਦਾ ਗੋਲੀਆਂ ਮਾਰ ਕਤਲ, ਹੁਣ ਮਾਮਲੇ ‘ਚ ਨਵਾਂ ਮੋੜ! ਇਸ ਨਾਮੀ ਗੈਂਗਸਟਰ ਨੇ ਪੋਸਟ ਸ਼ੇਅਰ ਕਰ ਲਈ ਜ਼ਿੰਮੇਵਾਰੀ…

ਪੰਜਾਬ ‘ਚ ‘ਆਪ’ ਆਗੂ ਦਾ ਗੋਲੀਆਂ ਮਾਰ ਕਤਲ, ਹੁਣ ਮਾਮਲੇ ‘ਚ ਨਵਾਂ ਮੋੜ! ਇਸ ਨਾਮੀ ਗੈਂਗਸਟਰ ਨੇ ਪੋਸਟ ਸ਼ੇਅਰ ਕਰ ਲਈ ਜ਼ਿੰਮੇਵਾਰੀ…


Punjab News: ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨੇ ਪੁਲਿਸ ਵਿਭਾਗ ਵਿੱਚ ਹਲਚਲ ਮਚਾ ਦਿੱਤੀ ਹੈ। ਦਰਅਸਲ, ਟਾਂਡਾ ਵਿੱਚ ਗੋਲੀਆਂ ਮਾਰ ਕਤਲ ਕੀਤੇ ਦੁਕਾਨਦਾਰ ਬਲਵਿੰਦਰ ਸਿੰਘ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਇਸ ਕਤਲ ਦੀ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਕਤਲ ਦੀ ਜ਼ਿੰਮੇਵਾਰੀ ਅਮਰੀਕਾ ਵਿਚ ਜੇਲ੍ਹ ਵਿਚ ਬੈਠੇ ਗੁਰਦੇਵ ਜੱਸਲ ਅਤੇ ਉਸ ਦੇ ਭਰਾ ਗੁਰਲੇਲ ਰੁਦਿਆਨਾ ਨੇ ਚੁੱਕੀ ਹੈ। 

ਇੱਥੇ ਜਾਣੋ ਇੰਸਟਾਗ੍ਰਾਮ ਵਿੱਚ ਪੋਸਟ ਵਿੱਚ ਕੀ ਲਿਖਿਆ ਗਿਆ…

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੋ ਪਿੰਡ ਮਿਆਣੀ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆਮ ਆਦਮੀ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਦਾ ਕਤਲ ਹੋਇਆ ਹੈ, ਇਸ ਦੀ ਜ਼ਿੰਮੇਵਾਰੀ ਮੈਂ ਜੱਸਲ ਚੰਬਲ ਅਤੇ ਮੇਰਾ ਨਿੱਕਾ ਭਰਾ ਗੁਰਲੇਲ ਰੁਦਿਆਨਾ ਲੈਂਦੇ ਹਾਂ। ਇਸ ਨੇ ਸਾਡੇ ਭਰਾਵਾਂ ਦਾ ਨੁਕਸਾਨ ਕਰਵਾਇਆ ਸੀ, ਨਾਲੇ ਪੁਲਿਸ ਨੂੰ ਬੰਦੇ ਫੜਾਉਂਦਾ ਸੀ, ਜਿਹੜਾ ਸਾਡੇ ਐਂਟੀਆਂ ਨਾਲ ਵਰਤੂਗਾ, ਉਨ੍ਹਾਂ ਦਾ ਸੇਮ ਰਿਜ਼ਲਟ ਇਹੀ ਹੋਵੇਗਾ…ਵੇਟ ਐਂਡ ਵਾਚ। ਉਥੇ ਹੀ ਪੁਲਿਸ ਨੇ ਇਸ ਨੂੰ ਧਿਆਨ ਭਟਕਾਊ ਦੱਸਿਆ 

ਪੁਲਿਸ ਨੇ ਅਜੇ ਤੱਕ ਕੋਈ ਵੱਡਾ ਖੁਲਾਸਾ ਨਹੀਂ ਕੀਤਾ

ਦੁਕਾਨਦਾਰ ‘ਆਪ’ ਆਗੂ ਬਲਵਿੰਦਰ ਸਿੰਘ ਸਤਿ ਕਰਤਾਰ ਦੇ ਕਾਤਲਾਂ ਤੱਕ ਪਹੁੰਚਣ ਅਤੇ ਇਸ ਵਾਰਦਾਤ ਪਿੱਛੇ ਸਾਜ਼ਿਸ਼ ਦਾ ਪਤਾ ਲਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਉੱਦਮ ਕੀਤੇ ਜਾ ਰਹੇ ਹਨ। ਵਾਰਦਾਤ ਨੂੰ ਅੰਜਾਮ ਦੇ ਕੇ ਸ੍ਰੀ ਹਰਗੋਬਿੰਦਪੁਰ ਰੋਡ ਵੱਲ ਫਰਾਰ ਹੋਏ ਮੋਟਰਸਾਈਕਲ ਸਵਾਰ 3 ਸ਼ੂਟਰਾਂ ਦੀ ਪੈੜ ਵੀ ਪੁਲਿਸ ਨੇ ਨੱਪੀ ਹੋਈ ਹੈ। ਹਾਲਾਂਕਿ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਵੱਖ-ਵੱਖ ਥਿਊਰੀਆਂ ’ਤੇ ਕੰਮ ਕਰ ਰਹੀ ਪੁਲਿਸ ਨੇ ਅਜੇ ਤੱਕ ਕੋਈ ਵੱਡਾ ਖ਼ੁਲਾਸਾ ਨਹੀਂ ਕੀਤਾ।

ਲਿਹਾਜ਼ਾ ਇਸ ਦੌਰਾਨ ਸੋਸ਼ਲ ਮੀਡੀਆ ’ਤੇ ਇੰਸਟਾਗ੍ਰਾਮ ਦੇ ਇੱਕ ਅਕਾਊਂਟ ’ਤੇ ਆਪਣੇ ਆਪ ਨੂੰ ਗੈਂਗਸਟਰ ਕਹਿਲਾਉਣ ਵਾਲੇ 2 ਵਿਅਕਤੀਆਂ ਨੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ, ਜਿਸ ਬਾਰੇ ਡੀ. ਐੱਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਉਨ੍ਹਾਂ ਦੇ ਨੋਟਿਸ ਵਿਚ ਇਹ ਪੋਸਟ ਆਈ ਹੈ। ਇਹ ਜਾਂਚ ਦੌਰਾਨ ਧਿਆਨ ਭਟਕਾਉਣ ਲਈ ਵੀ ਹੋ ਸਕਦੀ ਹੈ, ਫਿਰ ਵੀ ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਵਿਚ 3 ਸ਼ੂਟਰਾਂ ਨੂੰ ਵੇਖਿਆ ਗਿਆ ਸੀ ਅਤੇ ਉਨ੍ਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।

ਐੱਸ. ਐੱਸ. ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਟਾਂਡਾ ਪੁਲਸ ਅਤੇ ਸੀ. ਆਈ. ਏ. ਦੀਆਂ ਵੱਖ-ਵੱਖ ਟੀਮਾਂ ਵੱਲੋਂ ਵੱਖ-ਵੱਖ ਥਿਊਰੀਆਂ ’ਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। 

 

ਹੋਰ ਪੜ੍ਹੋ



Source link