ਬਰਤਾਨੀਆ ਵੱਲੋਂ ਜੌਹਨਸਨ ਐਂਡ ਜੌਹਨਸਨ ਵੈਕਸੀਨ ਨੂੰ ਹਰੀ ਝੰਡੀ

ਬਰਤਾਨੀਆ ਵੱਲੋਂ ਜੌਹਨਸਨ ਐਂਡ ਜੌਹਨਸਨ ਵੈਕਸੀਨ ਨੂੰ ਹਰੀ ਝੰਡੀ


ਲੰਡਨ, 28 ਮਈ

ਬਰਤਾਨਵੀ ਡਰੱਗ ਰੈਗੂਲੇਟਰ ਨੇ ਜੌਹਨਸਨ ਐਂਡ ਜੌਹਨਸਨ ਵੱਲੋਂ ਤਿਆਰ ਕੋਵਿਡ-19 ਵੈਕਸੀਨ ਦੀ ਮੁਲਕ ਵਿੱਚ ਵਰਤੋਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਰੋਨਾ ਤੋਂ ਬਚਾਅ ਲਈ ਇਹ ਚੌਥੀ ਵੈਕਸੀਨ ਹੈ, ਜੋ ਹੁਣ ਬਰਤਾਨੀਆ ਵਿੱਚ ਉਪਲੱਬਧ ਹੋਵੇਗੀ। ਸਿਹਤ ਮੰਤਰਾਲੇ ਨੇ ਕਿਹਾ ਕਿ ਸਰਕਾਰ ਨੇ ਸਿੰਗਲ ਸ਼ੋਟ ਵਾਲੀ ਵੈਕਸੀਨ ਦੀਆਂ 2 ਕਰੋੜ ਖੁਰਾਕਾਂ ਦਾ ਆਰਡਰ ਦੇਣ ਦਾ ਫੈਸਲਾ ਕੀਤਾ ਹੈ। ਬਰਤਾਨਵੀ ਸਰਕਾਰ ਨੇ ਹਾਲਾਂਕਿ ਪਹਿਲਾਂ 3 ਕਰੋੜ ਖੁਰਾਕਾਂ ਦਾ ਆਰਡਰ ਦੇਣ ਦਾ ਮਨ ਬਣਾਇਆ ਸੀ। ਜੌਹਨਸਨ ਐਂਡ ਜੌਹਨਸਨ ਵੱਲੋਂ ਤਿਆਰ ਵੈਕਸੀਨ ਨੂੰ ‘ਜੌਹਨਸਨ’ ਦਾ ਨਾਂ ਦਿੱਤਾ ਗਿਆ ਹੈ ਤੇ ਕਰੋਨਾ ਤੋਂ ਬਚਾਅ ਲਈ ਕਿਸੇ ਵਿਅਕਤੀ ਨੂੰ ਇਸ ਦੀ ਇਕੋ ਖੁਰਾਕ ਲੈਣੀ ਹੋਵੇਗੀ। -ਰਾਇਟਰਜ਼



Source link