ਬਸਵਾਰਾਜ ਬੋਮਈ ਬਣੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ

ਬਸਵਾਰਾਜ ਬੋਮਈ ਬਣੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ


ਬੰਗਲੁਰੂ, 27 ਜੁਲਾਈ

ਕਰਨਾਟਕ ਭਾਜਪਾ ਵਿਧਾਇਕ ਦਲ ਨੇ ਅੱਜ ਬਸਵਰਾਜ ਬੋਮਈ ਨੂੰ ਆਪਣਾ ਨਵਾਂ ਨੇਤਾ ਚੁਣ ਲਿਆ ਤੇ ਉਹ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਦੀ ਥਾਂ ਲੈਣਗੇ। ਸ੍ਰੀ ਬੋਮਈ ਨੇ ਦੱਸਿਆ ਕਿ ਗਵਰਨਰ ਥਾਵਰਚੰਦ ਗਹਿਲੋਤ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ ਤੇ ਉਹ ਭਲਕੇ ਸਵੇਰੇ 11 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਪਾਰਟੀ ਸੂਤਰਾਂ ਮੁਤਾਬਕ ਉੱਤਰੀ ਕਰਨਾਟਕ ਦੇ ਬਸਵਰਾਜ ਬੋਮਈ ਨੂੰ ਕਾਰਜਕਾਰੀ ਮੁੱਖ ਮੰਤਰੀ ਯੇਦੀਯੁਰੱਪਾ ਦਾ ਸਮਰਥਨ ਵੀ ਹਾਸਲ ਸੀ। ਉਹ ਸਾਬਕਾ ਮੁੱਖ ਮੰਤਰੀ ਮਰਹੂਮ ਐੱਸ ਆਰ ਬੋਮਈ ਦੇ ਪੁੱਤਰ ਹਨ। ਸ੍ਰੀ ਬੋਮਈ (61) ਯੇਦੀਯੁਰੱਪਾ ਦੀ ਅਗਵਾਈ ਵਾਲੀ ਸਰਕਾਰ ਵਿੱਚ ਗ੍ਰਹਿ, ਕਾਨੂੰਨ, ਸੰਸਦੀ ਅਤੇ ਕਾਨੂੰਨ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਬੀਤੇ ਦਿਨ ਸੋਮਵਾਰ ਨੂੰ ਬੀ ਐੱਸ ਯੇਦੀਯੁਰੱਪਾ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਮੀਟਿੰਗ ਤੋਂ ਬਾਅਦ ਭਾਜਪਾ ਦੇ ਕੇਂਦਰੀ ਨਿਗਰਾਨ ਧਰਮੇਂਦਰ ਪ੍ਰਧਾਨ ਨੇ ਕਿਹਾ,’ਸੀਨੀਅਰ ਆਗੂ ਬੀ ਐੱਸ ਯੇਦੀਯੁਰੱਪਾ ਨੇ ਨਵੇਂ ਨੇਤਾ ਦੇ ਨਾਂ ਦੀ ਤਜਵੀਜ਼ ਰੱਖੀ ਤੇ ਗੋਵਿੰਦ ਕਰਜੋਲ, ਆਰ ਅਸ਼ੋਕ, ਕੇ ਐੱਸ ਈਸ਼ਵਰੱਪਾ, ਬੀ ਸ਼੍ਰੀਰਾਮੁਲੂ, ਐੱਸ ਟੀ ਸੋਮਸ਼ੇਖਰ, ਪੂਰਨਿਮਾ ਸ੍ਰੀਨਿਵਾਸ ਨੇ ਇਸਦੀ ਤਾਈਦ ਕੀਤੀ ਤੇ ਪਾਰਟੀ ਦੇ ਨਵੇਂ ਚੁਣੇ ਨੇਤਾ ਤੇ ਨਵੇਂ ਮੁੱਖ ਮੰਤਰੀ ਬਸਵਰਾਜ ਬੋਮਈ ਹੋਣਗੇ।’ ਇਸ ਐਲਾਨ ਮਗਰੋਂ ਬੋਮਈ ਨੇ ਸ੍ਰੀ ਯੇਦੀਯੁਰੱਪਾ ਤੋਂ ਆਸ਼ੀਰਵਾਦ ਲਿਆ ਤੇ ਪਾਰਟੀ ਆਗੂਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਆਪਣੀ ਬੇਦਾਗ਼ ਸਖਸ਼ੀਅਤ ਲਈ ਜਾਣੇ ਜਾਂਦੇ ਸ੍ਰੀ ਬੋਮਈ ਨੂੰ ਯੇਦੀਯੁਰੱਪਾ ਦਾ ਕਰੀਬੀ ਮੰਨਿਆ ਜਾਂਦਾ ਹੈ। -ਪੀਟੀਆਈ



Source link