ਮੁਕਤਸਰ: ਪ੍ਰੇਮ ਵਿਆਹ ਕਰਾਉਣ ਵਾਲੇ ਮੁੰਡੇ ਦੀ ਮਾਂ ਦਾ ਕਤਲ

ਮੁਕਤਸਰ: ਪ੍ਰੇਮ ਵਿਆਹ ਕਰਾਉਣ ਵਾਲੇ ਮੁੰਡੇ ਦੀ ਮਾਂ ਦਾ ਕਤਲ


ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 17 ਮਾਰਚ
ਇਥੇ ਗੋਨੇਆਣਾ ਰੋਡ ਦੀ ਰਹਿਣ ਵਾਲੀ ਇਕ ਔਰਤ ਪਰਮਜੀਤ ਕੌਰ ਉਰਫ ਪੂਜਾ ਦਾ ਉਸ ਦੇ ਘਰ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ| ਮ੍ਰਿਤਕਾ ਪੂਜਾ ਦੇ ਪੁੱਤਰ ਵਿੱਕੀ ਗਿੱਲ ਨੇ ਤਿੰਨ ਮਹੀਨੇ ਪਹਿਲਾਂ ਹੀ ਮੁਹੱਲੇ ਦੇ ਰਹਿਣ ਵਾਲੇ ਵਿਅਕਤੀ ਦੀ ਦੋਹਤੀ ਨਾਲ ਪ੍ਰੇਮ ਵਿਆਹ ਕੀਤਾ ਸੀ ਤੇ ਹੁਣ 22 ਮਾਰਚ ਨੂੰ ਪੂਜਾ ਦੀ ਧੀ ਦਾ ਵੀ ਵਿਆਹ ਸੀ| ਮ੍ਰਿਤਕਾ ਦੇ ਪਰਿਵਾਰ ਵਾਲਿਆਂ ਵੱਲੋਂ ਕਥਿਤ ਇਸ ਕਤਲ ਦਾ ਸ਼ੱਕ ਪ੍ਰੇਮ ਵਿਆਹ ਕਰਨ ਵਾਲੀ ਕੁੜੀ ਦੇ ਪਰਿਵਾਰ ਵਾਲਿਆਂ ’ਤੇ ਕੀਤਾ ਜਾ ਰਿਹਾ ਹੈ| ਰਿੱਕੀ ਗਿੱਲ ਨੇ ਦੱਸਿਆ ਕਿ ਉਸ ਨੇ ਪ੍ਰੇਮ ਵਿਆਹ ਕਰਾਇਆ ਸੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਸੁਰੱਖਿਆ ਦਿੱਤੀ ਸੀ ਜਿਸ ਦੀ ਮਿਆਦ ਸਮਾਂ ਪੂਰਾ ਹੋਣ ’ਤੇ ਖ਼ਤਮ ਹੋ ਗਈ ਸੀ| ਇਸ ਸਬੰਧ ਵਿੱਚ ਥਾਣਾ ਸਿਟੀ ਦੇ ਮੁਖੀ ਵਰੁਣ ਵੱਟੂ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ|

The post ਮੁਕਤਸਰ: ਪ੍ਰੇਮ ਵਿਆਹ ਕਰਾਉਣ ਵਾਲੇ ਮੁੰਡੇ ਦੀ ਮਾਂ ਦਾ ਕਤਲ appeared first on Punjabi Tribune.



Source link