ਹਰਿਦੁਆਰ ਦੇ ਨਿੱਜੀ ਹਸਪਤਾਲ ਨੇ 65 ਕਰੋਨਾ ਮਰੀਜ਼ਾਂ ਦੀ ਮੌਤ ਦੇ ਅੰਕੜੇ ਛੁਪਾਏ

ਹਰਿਦੁਆਰ ਦੇ ਨਿੱਜੀ ਹਸਪਤਾਲ ਨੇ 65 ਕਰੋਨਾ ਮਰੀਜ਼ਾਂ ਦੀ ਮੌਤ ਦੇ ਅੰਕੜੇ ਛੁਪਾਏ


ਦੇਹਰਾਦੂਨ, 17 ਮਈ

ਇਥੋਂ ਦੇ ਇਕ ਨਿੱਜੀ ਹਸਪਤਾਲ ਨੇ 15 ਦਿਨਾਂ ਵਿਚ ਕਰੋਨਾ ਕਾਰਨ ਮਰੇ 65 ਮਰੀਜ਼ਾਂ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਨਹੀਂ ਦਿੱਤੀ। ਰਾਜ ਸਰਕਾਰ ਦੇ ਬੁਲਾਰੇ ਤੇ ਕੈਬਨਿਟ ਮੰਤਰੀ ਸੁਬੋਧ ਉਨੀਆਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਥੋਂ ਦੇ ਬਾਬਾ ਬਰਫਾਨੀ ਹਸਪਤਾਲ ਵਿਚ 25 ਅਪਰੈਲ ਤੋਂ 12 ਮਈ ਦਰਮਿਆਨ 65 ਮੌਤਾਂ ਹੋਈਆਂ ਪਰ ਇਸ ਦੀ ਜਾਣਕਾਰੀ ਰਾਜ ਦੇ ਕੋਵਿਡ ਕੰਟਰੋਲ ਰੂਮ ਨੂੰ ਨਹੀਂ ਦਿੱਤੀ ਗਈ। -ਪੀਟੀਆਈ



Source link