ਮਹਿੰਗਾਈ ਭੱਤੇ ਦੀਆਂ ਵਾਧੂ ਕਿਸ਼ਤਾਂ ਜਾਮ ਕਰਨ ਨੂੰ ਦੱਸਿਆ ਆਰਥਿਕ ਐਮਰਜੰਸੀ ਦਾ ਸੰਕੇਤ
ਨਵੀਂ ਦਿੱਲੀ, 20 ਨਵੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰੀ ਮੁਲਾਜ਼ਮਾਂ ਨੂੰ ਮਿਲਦੇ ਮਹਿੰਗਾਈ ਭੱਤੇ ਦੀਆਂ ਵਾਧੂ ਕਿਸ਼ਤਾਂ ਨੂੰ ਜਾਮ ਕਰਨਾ ਆਰਥਿਕ ਐਮਰਜੰਸੀ ਤੇ ਦੇਸ਼ ਦਾ ਅਰਥਚਾਰਾ ਤਬਾਹ ਹੋਣ ਵੱਲ ਇਸ਼ਾਰਾ ਕਰਦਾ ਹੈ। ਰਾਹੁਲ ਨੇ ਇਸ ਫੈਸਲੇ ਲਈ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਇਕ ਪਾਸੇ ਜਿੱਥੇ ਖੁਰਾਕੀ ਮਹਿੰਗਾਈ ਅਸਮਾਨ ਛੂਹਣ ਲੱਗੀ ਹੈ, ਉਥੇ ਸਰਕਾਰ ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਰੋਕ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੀ ਵਧਾ ਰਹੀ ਹੈ। ਰਾਹੁਲ ਨੇ ਇਕ ਟਵੀਟ ’ਚ ਕਿਹਾ, ‘ਖੁਰਾਕੀ ਮਹਿੰਗਾਈ ਵੱਧ ਕੇ 11.1 ਫੀਸਦ ਹੋ ਗਈ ਹੈ! ਪਰ ਮੋਦੀ ਸਰਕਾਰ ਵੱਲੋਂ ਕੇਂਦਰੀ ਮੁਲਾਜ਼ਮਾਂ ਦਾ ਡੀਏ ਵਧਾਉਣ ਦੀ ਥਾਂ, ਇਸ ਨੂੰ ਜਾਮ ਕੀਤਾ ਜਾ ਰਿਹੈ। ਸਰਕਾਰੀ ਮੁਲਾਜ਼ਮਾਂ ਦੀ ਹਾਲਤ ਪਸਤ ਹੁੰਦੀ ਜਾ ਰਹੀ ਹੈ ਜਦੋਂਕਿ (ਸਰਕਾਰ ਦੇ) ਪੂੰਜੀਪਤੀ ‘ਦੋਸਤ’ ਮੁਨਾਫ਼ੇ ਕਮਾਉਣ ’ਚ ਮਸਤ ਹਨ।’ -Courtesy Punjabi Tribune