ਥਾਣਾ ਧਰਮਕੋਟ ਅੱਗੇ ਚਿਣੀ ਚਿਖਾ ਕਾਰਨ ਨਿਹੰਗਾਂ ਤੇ ਪੁਲੀਸ ਵਿਚਾਲੇ ਟਕਰਾਅ: ਐੱਸਐੱਚਓ ਸਣੇ ਕਈ ਮੁਲਾਜ਼ਮ ਜ਼ਖ਼ਮੀ

ਥਾਣਾ ਧਰਮਕੋਟ ਅੱਗੇ ਚਿਣੀ ਚਿਖਾ ਕਾਰਨ ਨਿਹੰਗਾਂ ਤੇ ਪੁਲੀਸ ਵਿਚਾਲੇ ਟਕਰਾਅ: ਐੱਸਐੱਚਓ ਸਣੇ ਕਈ ਮੁਲਾਜ਼ਮ ਜ਼ਖ਼ਮੀ

Punjabi TRibune

ਮੋਗਾ, 24 ਨਵੰਬਰ

ਧਰਮਕੋਟ ਨੇੜਲੇ ਪਿੰਡ ਰੇੜਵਾਂ ਵਿੱਚ ਕਰੀਬ 20 ਦਿਨ ਪਹਿਲਾਂ ਗੋੋਲੀ ਲੱਗਣ ਕਾਰਨ ਮਰੇ ਵਿਅਕਤੀ ਦਾ ਥਾਣੇ ਅੱਗੇ ਚਿਣੀ ਚਿਖਾ ਕਾਰਨ ਲੰਘੀ ਦੇਰ ਰਾਤ ਨਿਹੰੰਗਾਂ ਤੇ ਪੁਲੀਸ ਦਰਮਿਆਨ ਖੜਕ ਗਈ। ਥਾਣਾ ਧਰਮਕੋਟ ਮੁਖੀ ਦੇ ਸਿਰ ਵਿੱਚ ਸੱੱਟ ਲੱੱਗਣ ਕਾਰਨ ਉਸ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਦੌੌਰਾਨ ਕੁਝ ਹੋਰ ਪੁਲੀਸ ਮੁਲਾਜ਼ਮਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਡੀਐੱੱਸਪੀ ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਕਰੀਬ 20 ਦਿਨ ਪਹਿਲਾਂ 3 ਨਵੰਬਰ ਨੂੰ ਪਿੰੰਡ ਰੇੜਵਾਂ ਵਿਖੇ ਗੋਲੀਬਾਰੀ ’ਚ ਜ਼ਖ਼ਮੀ ਜਗਸੀਰ ਸਿੰਘ ਦੀ ਬੀਤੀ 15 ਨਵੰਬਰ ਨੂੰ ਇਲਾਜ ਦੌੌਰਾਨ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਕੇ ਮੁੱੱਖ ਮੁਲਜ਼ਮ ਕਾਲਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਵਾਰਦਾਤ ਲਈ ਵਰਤੀ ਗਈ ਬੰਦੂਕ ਵੀ ਬਰਾਮਦ ਕਰ ਲਈ ਗਈ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਛਾਪੇ ਜਾਰੀ ਹਨ। ਸਤਿਕਾਰੀ ਕਮੇਟੀ ਆਗੂ ਨਿਹੰੰਗ ਸੁਖਜੀਤ ਸਿੰਘ ਪਿੰਡ ਖੋਸਾ (ਜਲੰਧਰ ) ਜਿਸ ਖ਼ਿਲਾਫ਼ ਕਪੂਰਥਲਾ, ਜਲੰੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਫਤਿਹਗੜ੍ਹ ਸਾਹਿਬ ਵਿਖੇ 15 ਸੰੰਗੀਨ ਜੁਰਮ ਤਹਿਤ ਕੇਸ ਦਰਜ ਹਨ, ਦੀ ਅਗਵਾਈ ਵਿੱੱਚ ਨਿਹੰਗਾਂ ਨੇ ਮ੍ਰਿਤਕ ਜਗਸੀਰ ਸਿੰਘ ਵਾਰਸਾਂ, ਰਿਸ਼ਤੇਦਾਰਾਂ ਤੇ ਹੋਰਾਂ ਨੂੰ ਪੁਲੀਸ ਖ਼ਿਲਾਫ਼ ਭੜਕਾ ਦਿੱਤਾ ਕਿ ਪੁਲੀਸ ਜਾਣਬੁੱਝ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਨ੍ਹਾਂ ਸੋਮਵਾਰ ਨੂੰ ਥਾਣਾ ਧਰਮਕੋਟ ਅੱਗੇ ਲਾਸ਼ ਦਾ ਸਸਕਾਰ ਕਰਨ ਲਈ ਚਿਖਾ ਚਿਣ ਦਿੱਤੀ। ਉਨ੍ਹਾਂ ਨੂੰ ਥਾਣਾ ਮੁਖੀ ਗੁਲਜਿੰੰਦਰਪਾਲ ਸਿੰਘਘ ਸੇਖੋਂ ਸਮਝਾ ਰਹੇ ਸਨ ਤਾਂ ਨਿਹੰਗ ਸੁਖਜੀਤ ਸਿੰਘ ਅਤੇ ਸੰਦੀਪ ਸਿੰਘ ਨੇ ਪੁਲੀਸ ਖ਼ਿਲਾਫ਼ ਲੋਕਾਂ ਨੂੰ ਭੜਕਾ ਦਿੱਤਾ। ਨਿਹੰਗ ਸੁਖਜੀਤ ਸਿੰਘ ਨੇ ਕੋਈ ਤਿੱਖੀ ਚੀਜ਼ ਥਾਣਾ ਮੁਖੀ ਧਰਮਕੋਟ ਦੇ ਸਿਰ ਵਿੱਚ ਮਾਰੀ ਅਤੇ ਸੰਦੀਪ ਸਿੰਘ ਨੇ ਡਾਂਗ ਨਾਲ ਥਾਣਾ ਮੁਖੀ ਉੱੱਤੇ ਹਮਲਾ ਕਰ ਦਿੱਤਾ। ਇਸ ਮੌਕੇ ਹੋਰ ਪੁਲੀਸ ਕਰਮਚਾਰੀਆਂ ਦੇ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀਆਂ ਵਰਦੀਆਂ ਪਾੜ ਦਿੱਤੀਆਂ। ਇਸ ਮਾਮਲੇ ਵਿੱੱਚ ਨਿਹੰਗ ਸੁਖਜੀਤ ਸਿੰਘ ਪਿੰਡ ਖੋਸਾ (ਜਲੰਧਰੀ), ਤਰਸੇਮ ਸਿੰਘ ਪਿੰਡ ਭਰਤ ਮਠੋਲਾ (ਗੁਰਦਾਸਪੁਰ), ਜਸ਼ਨਦੀਪ ਸਿੰਘ ਪਿੰਡ ਸਿੰਘੇਵਾਲਾ (ਮੁਕਤਸਰ) ਹਾਲ ਸ੍ਰੀ ਦਰਬਾਰ ਸਾਹਿਬ ਅਮ੍ਰਿੰਤਸਰ, ਹਰਭਜਨ ਸਿੰਘ ਪਿੰਡ ਕਮਾਲਾ ਮਿੱਡੂ (ਫਿਰੋਜ਼ਪੁਰ), ਗੁਰਮੀਤ ਸਿੰਘ ਪਿੰਡ ਲੱਲੇ (ਫਿਰੋਜ਼ਪੁਰ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੰਦੀਪ ਸਿੰਘ, ਬਲਜਿੰਦਰ ਸਿੰਘ ਦੋਵੇਂ ਪਿੰਡ ਰੇੜਵਾਂ, .ਗੁਰਮੇਲ ਸਿੰਘ, ਬੱਬ ਸਿੰਘ ਦੋਵੇਂ ਪਿੰਡ ਦਾਤਾ ਅਤੇ 15/20 ਨਾਮਾਲੂਮ ਔਰਤ-ਮਰਦ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।