ਚੀਨੀ-ਰੂਸੀ ਕੰਪਨੀਆਂ ’ਤੇ ਪਾਬੰਦੀ

ਵਾਸ਼ਿੰਗਟਨ:

ਅਮਰੀਕਾ ਨੇ ਇਰਾਨ ਦੇ ਮਿਜ਼ਾਈਲ ਪ੍ਰੋਗਰਾਮ ਦੀ ਹਮਾਇਤ ਕਰਨ ਵਾਲੀਆਂ ਚੀਨ ਤੇ ਰੂਸ ਦੀਆਂ ਚਾਰ ਕੰਪਨੀਆਂ ’ਤੇ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਇਰਾਨ ਦਾ ਮਿਜ਼ਾਈਲ ਪ੍ਰੋਗਰਾਮ ਪ੍ਰਮਾਣੂ ਪਸਾਰ ਸਬੰਧੀ ਫਿਕਰ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਲਈ ਇਰਾਨ ਦੀ ਹਮਾਇਤ ਕਰਨ ਵਾਲੀਆਂ ਚੀਨ ਤੇ ਰੂਸ ਦੀਆਂ ਕੰਪਨੀਆਂ ’ਤੇ ਪਾਬੰਦੀ ਲਗਾਈ ਹੈ।

Courtesy Punjabi TRibune