ਗੁਰਪ੍ਰੀਤ ਘੁੱਗੀ ਨੇ ਦਿੱਤਾ ਸੁਹਿਰਦ ਸੁਨੇਹਾ, ਕਿਸਾਨ ਅੰਦੋਲਨ ਦੀ ਕੀਤੀ ਹਮਾਇਤ

ਘੁੱਗੀ ਨਾਲ ਹੋਈ ਖਾਸ ਮੁਲਾਕਾਤ ਵਿਚ ਉਨ੍ਹਾਂ ਦੱਸਿਆ ਕਿ ਕਦੇ ਵੀ ਮਿਊਜ਼ਿਕ ਵੀਡੀਓ ਵਿਚ ਫ਼ੀਚਰ ਨਹੀਂ ਹੁੰਦੇ, ਪਰ ਇਸ ਗੀਤ ਵਿਚ ਫ਼ੀਚਰ ਹੋਣ ਲਈ ਉਨ੍ਹਾਂ ਤੋਂ ਨਾਂਹ ਨਹੀਂ ਹੋਈ ਤੇ ਏਦਾਂ ਦੇ ਕਨਸੈਪਟ ਵਿਚ ਸ਼ਾਮਿਲ ਹੋਣ ਨੂੰ ਆਪਣਾ ਫਰਜ਼ ਸਮਝਿਆ।

ਗੁਰਪ੍ਰੀਤ ਘੁੱਗੀ ਹਮੇਸ਼ਾ ਹੀ ਆਪਣੇ ਹਸਾਉਣ, ਰਵਾਉਣ ਤੇ ਮੋਟੀਵੇਸ਼ਨਲ ਕਿਰਦਾਰਾਂ ਕਰਕੇ ਜਾਣੇ ਜਾਂਦੇ ਹਨ। ਇਕ ਵਾਰ ਫੇਰ ਗੁਰਪ੍ਰੀਤ ਘੁੱਗੀ ਨੇ ਇਕ ਮਿਊਜ਼ਿਕ ਵੀਡੀਓ ਰਾਹੀਂ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਾਲ ਹੀ ਵਿਚ ਰਿਲੀਜ਼ ਹੋਏ ਮੋਟੀਵੇਸ਼ਨਲ ਗੀਤ ‘ਸ਼ੁਕਰ ਮਨਾਵਾਂ’ ਵਿਚ ਗੁਰਪ੍ਰੀਤ ਘੁੱਗੀ ਫ਼ੀਚਰ ਹੋਏ।

ਘੁੱਗੀ ਨਾਲ ਹੋਈ ਖਾਸ ਮੁਲਾਕਾਤ ਵਿਚ ਉਨ੍ਹਾਂ ਦੱਸਿਆ ਕਿ ਕਦੇ ਵੀ ਮਿਊਜ਼ਿਕ ਵੀਡੀਓ ਵਿਚ ਫ਼ੀਚਰ ਨਹੀਂ ਹੁੰਦੇ, ਪਰ ਇਸ ਗੀਤ ਵਿਚ ਫ਼ੀਚਰ ਹੋਣ ਲਈ ਉਨ੍ਹਾਂ ਤੋਂ ਨਾਂਹ ਨਹੀਂ ਹੋਈ ਤੇ ਏਦਾਂ ਦੇ ਕਨਸੈਪਟ ਵਿਚ ਸ਼ਾਮਿਲ ਹੋਣ ਨੂੰ ਆਪਣਾ ਫਰਜ਼ ਸਮਝਿਆ।

ਗੁਰਪ੍ਰੀਤ ਘੁੱਗੀ ਨੇ ਅੱਗੇ ਇਹ ਵੀ ਦਸਿਆ ਕਿ ਮੈਂ ਆਖਰੀ ਵਾਰ ਤਕਰੀਬਨ 12-13 ਸਾਲ ਪਹਿਲਾਂ ਦੇਬੀ ਮਖਸੂਸਪੁਰੀ ਦੇ ਗੀਤ ਵਿਚ ਫ਼ੀਚਰ ਹੋਇਆ ਸੀ। ਗੁਰਪ੍ਰੀਤ ਘੁੱਗੀ ਲਗਾਤਾਰ ਕਿਸਾਨੀ ਅੰਦੋਲਨ ਦਾ ਹਿੱਸਾ ਵੀ ਹਨ ਤੇ ਕਈ ਵਾਰ ਦਿੱਲੀ ਵਿਚ ਆਪਣੀ ਹਾਜ਼ਰੀ ਲਵਾ ਚੁੱਕੇ ਹਨ।

ਮੁਲਾਕਾਤ ਵਿਚ ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਇਹ ਕਾਨੂੰਨ ਜਲਦ ਰੱਦ ਹੋਣਗੇ। ਅਗਰ ਜਲਦ ਨਹੀਂ ਵੀ ਹੁੰਦੇ ਤਾਂ ਧਰਨਿਆਂ ‘ਤੇ ਬੈਠੇ ਲੋਕ ਵਾਪਸ ਨਹੀਂ ਮੁੜਦੇ। ਅਗਰ ਅੰਦੋਲਨ ਲੰਬਾ ਚਲਿਆ ਤਾਂ ਇਹ ਲੋਕ ਚਲਾਉਣਗੇ। ਮੈਨੂੰ ਬਹੁਤ ਖੁਸ਼ੀ ਹੈ ਕਿ ਸਾਰੀ ਕੌਮ ਤੇ ਕਲਾਕਾਰ ਭਾਈਚਾਰਾ ਇਕੱਠਾ ਹੈ।

News Credit ABP Sanjha