ਟਰੰਪ ਨੂੰ ਬੈਨ ਕਰਨ ‘ਤੇ ਬੋਲੇ ਟਵਿਟਰ ਦੇ CEO, ‘ਅਜਿਹਾ ਕਰਨ ‘ਤੇ ਮਾਣ ਜਾਂ ਖੁਸ਼ੀ ਨਹੀਂ ਹੋ ਰਹੀ’ ਏਜੰਸੀ

ਟਵਿਟਰ ਦੇ ਸੀਈਓ ਜੈਕ ਡੋਰਸੀ ਨੇ ਟਰੰਪ ਦੇ ਅਕਾਊਂਟ ਨੂੰ ਬੈਨ ਕਰਨ ਤੋਂ ਬਾਅਦ ਸਾਹਮਣੇ ਰੱਖੀ ਅਪਣੀ ਗੱਲ

Twitter chief says Trump ban was right decision

ਵਾਸ਼ਿੰਗਟਨ: ਟਵਿਟਰ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਊਂਟ ਨੂੰ ਬੈਨ ਕਰਨ ਤੋਂ ਬਾਅਦ ਟਵਿਟਰ ਦੇ ਸੀਈਓ ਜੈਕ ਡੋਰਸੀ ਨੇ ਅਪਣੀ ਗੱਲ ਸਾਹਮਣੇ ਰੱਖੀ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਅਜਿਹਾ ਕਰਨ ‘ਤੇ ਉਹਨਾਂ ਨੂੰ ਮਾਣ ਜਾਂ ਖੁਸ਼ੀ ਨਹੀਂ ਹੋ ਰਹੀ ਪਰ ਇਹ ਜ਼ਰੂਰੀ ਸੀ।

ਜੈਕ ਡੋਰਸੀ ਨੇ ਟਵੀਟ ‘ਚ ਲਿਖਿਆ, ‘ ਡੋਨਾਲਡ ਟਰੰਪ ਨੂੰ ਟਵਿਟਰ ਤੋਂ ਬੈਨ ਕਰਨ ‘ਤੇ ਮੈਂ ਜਸ਼ਨ ਨਹੀਂ ਮਨਾ ਰਿਹਾ ਜਾਂ ਮੈਨੂੰ ਇਸ ‘ਤੇ ਮਾਣ ਨਹੀਂ ਹੈ। ਚੇਤਾਵਨੀ ਤੋਂ ਬਾਅਦ ਹੀ ਅਸੀਂ ਇਹ ਕਾਰਵਾਈ ਕੀਤੀ ਹੈ। ਅਸੀਂ ਟਵਿਟਰ ਅਤੇ ਬਾਹਰੀ ਤੌਰ ‘ਤੇ ਸੁਰੱਖਿਆ ਦੇ ਖਤਰਿਆਂ ਦੇ ਅਧਾਰ ‘ਤੇ ਸਭ ਤੋਂ ਵਧੀਆ ਜਾਣਕਾਰੀ ਦੇ ਨਾਲ ਇਕ ਫੈਸਲਾ ਲਿਆ। ਕੀ ਇਹ ਸਹੀ ਸੀ?’

 

ਉਹਨਾਂ ਨੇ ਅੱਗੇ ਲਿਖਿਆ, ‘ਮੇਰਾ ਮੰਨਣਾ ਹੈ ਕਿ ਟਵਿਟਰ ਲਈ ਇਹ ਸਹੀ ਫੈਸਲਾ ਸੀ। ਅਸੀਂ ਇਕ ਅਸਧਾਰਣ ਤੇ ਅਸਥਿਰ ਹਲਾਤ ਦਾ ਸਾਹਮਣਾ ਕੀਤਾ, ਜਿਸ ਵਿਚ ਸਾਨੂੰ ਜਨਤਕ ਸੁਰੱਖਿਆ ‘ਤੇ ਅਪਣੇ ਸਾਰੇ ਕਾਰਜਾਂ ਉੱਤੇ ਧਿਆਨ ਕੇਂਦਰਤ ਕਰਨ ਲਈ ਮਜਬੂਰ ਹੋਣਾ ਪਿਆ। ਆਨਲਾਈਨ ਭਾਸ਼ਣ ਦੇ ਨਤੀਜੇ ਵਜੋਂ ਹੋਣ ਵਾਲਾ ਨੁਕਸਾਨ ਅਸਲ ਹੈ ਜੋ ਸਾਡੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਸਰਵਉੱਚ ਹੈ’।

ਜ਼ਿਕਰਯੋਗ ਹੈ ਕਿ  ਅਮਰੀਕਾ ਦੇ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਨੇ ਬੀਤੇ ਹਫ਼ਤੇ ਕੈਪੀਟਲ ਹਿੱਲ ਵਿਚ ਹੋਈ ਹਿੰਸਾ ਵਿਚ ਬਗ਼ਾਵਤ ਭੜਕਾਉਣ ਦੇ ਦੋਸ਼ ‘ਚ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਸ ਦੇ ਚਲਦਿਆਂ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਤੇ ਯੂਟਿਊਬ ਨੇ ਨਾਗਰਿਕ ਸੁਰੱਖਿਆ ਦਾ ਹਵਾਲਾ ਦਿੰਦਿਆਂ ਟਰੰਪ ‘ਤੇ ਪਾਬੰਦੀ ਲਗਾ ਦਿੱਤੀ ਹੈ।

Courtesy Rozana Spokesman