ਸ਼ੇਅਰ ਬਾਜ਼ਾਰ ਨੇ ਨਵਾਂ ਰਿਕਾਰਡ ਬਣਾਇਆ


ਮੁੰਬਈ: ਸ਼ੇਅਰ ਬਾਜ਼ਾਰ ‘ਚ ਰਿਕਾਰਡ ਬਣਨ ਦਾ ਸਿਲਸਿਲਾ ਵੀਰਵਾਰ ਨੂੰ ਮੁੜ ਸ਼ੁਰੂ ਹੋਇਆ। ਟੀਸੀਐੱਸ, ਰਿਲਾਇੰਸ ਅਤੇ ਐੱਲਐਂਡਟੀ ਜਿਹੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਲਾਭ ਨਾਲ ਸੈਂਸੈਕਸ 92 ਅੰਕ ਵੱਧ ਕੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਗਿਰਾਵਟ ਮਗਰੋਂ 49,584.16 ਅੰਕਾਂ ‘ਤੇ ਬੰਦ ਹੋਇਆ। ਇਸੇ ਤਰ੍ਹਾਂ ਨਿਫ਼ਟੀ 30.75 ਅੰਕ ਵਧਣ ਮਗਰੋਂ 14,595.60 ‘ਤੇ ਨਵੇਂ ਰਿਕਾਰਡ ਨਾਲ ਬੰਦ ਹੋਇਆ। ਟੀਸੀਐੱਸ ਦਾ ਸ਼ੇਅਰ ਸਭ ਤੋਂ ਵੱਧ ਕਰੀਬ ਤਿੰਨ ਫ਼ੀਸਦੀ ਚੜ੍ਹਿਆ। ਇੰਡਸਇੰਡ ਬੈਂਕ, ਆਈਟੀਸੀ, ਹਿੰਦੁਸਤਾਨ ਯੂਨੀਲਿਵਰ, ਸਨ ਫਾਰਮਾ ਜਿਹੇ ਸ਼ੇਅਰ ਵੀ ਹਰੇ ਨਿਸ਼ਾਨ ‘ਚ ਬੰਦ ਹੋਏ।
-ਪੀਟੀਆਈSource link