ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਚੋਣ ਕਰਾਉਣ ਲਈ ਬਣਾਈ ਕਮੇਟੀ ਦੇ ਮੈਂਬਰਾਂ ਨੇ ਅਸਤੀਫ਼ੇ ਦਿੱਤੇ


ਨਵੀਂ ਦਿੱਲੀ, 17 ਜਨਵਰੀ
ਇਸ ਸਾਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸਸੀਬੀਏ) ਦੀਆਂ ਚੋਣਾਂ ਕਰਵਾਉਣ ਲਈ ਕਾਇਮ ਕੀਤੀ ਚੋਣ ਕਮੇਟੀ ਦੇ ਤਿੰਨੋਂ ਮੈਂਬਰਾਂ ਨੇ ਅਸਤੀਫ਼ੇ ਦੇ ਦਿੱਤੇ ਹਨ। ਸੀਨੀਅਰ ਐਡਵੋਕੇਟ ਜੈਦੀਪ ਗੁਪਤਾ ਨੂੰ ਐੱਸਸੀਬੀਏ ਚੋਣਾਂ 2020-2021 ਲਈ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਕਮੇਟੀ ਵਿਚ ਹਰੇਨ ਪੀ. ਰਾਵਲ ਅਤੇ ਨਕੁਲਾ ਦੀਵਾਨ ਵੀ ਸ਼ਾਮਲ ਸਨ। ਐੱਸਸੀਬੀਏ ਦੇ ਕਾਰਜਕਾਰੀ ਸਕੱਤਰ ਰੋਹਿਤ ਪਾਂਡੇ ਨੂੰ ਭੇਜੇ ਸਾਂਝੇ ਪੱਤਰ ਵਿੱਚ ਚੋਣ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਡਿਜੀਟਲ ਦੇ ਜ਼ਰੀਏ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਸੀ ਅਤੇ ਇਸ ਲਈ ਡਿਜੀਟਲ ਕੰਪਨੀ ਐੱਨਐਸਡੀਐੱਲ ਨਾਲ ਗੱਲਬਾਤ ਕੀਤੀ ਸੀ। ਪੱਤਰ ਵਿਚ ਕਿਹਾ ਗਿਆ ਹੈ ਕਿ ਐੱਨਐੱਸਡੀਐੱਲ ਨਾਲ ਸਮਝੌਤੇ ਦਾ ਖਰੜਾ ਅਤੇ ਚੋਣਾਂ ਨੂੰ ਡਿਜੀਟਲ ਤਰੀਕੇ ਨਾਲ ਕਰਵਾਉਣ ਦੀ ਅਨੁਮਾਨਤ ਲਾਗਤ ਨੂੰ ਐੱਸਸੀਬੀਏ ਦੀ ਕਾਰਜਕਾਰੀ ਕਮੇਟੀ ਨੂੰ 14 ਜਨਵਰੀ ਨੂੰ ਭੇਜਿਆ ਗਿਆ ਸੀ। ਪੱਤਰ ਵਿਚ ਕਮੇਟੀ ਮੈਂਬਰਾਂ ਨੇ ਕਿਹਾ, “ਸਾਨੂੰ 14 ਜਨਵਰੀ ਨੂੰ ਕਾਰਜਕਾਰੀ ਕਮੇਟੀ ਤੋਂ ਪਾਸ ਕੀਤਾ ਮਤਾ ਮਿਲਿਆ ਸੀ। ਇਸ ਵਿਚ ਕੁਝ ਫੈਸਲੇ ਲਏ ਗਏ ਸਨ। ਅਸੀਂ ਇਸ ਨੂੰ ਐੱਸਸੀਬੀਏ ਦੀ ਕਾਰਜਕਾਰੀ ਕਮੇਟੀ ਦੁਆਰਾ ਸਾਡੀਆਂ ਹਦਾਇਤਾਂ ਦੀ ਪਾਲਣਾ ਕਰਨ ਤੋਂ ‘ਇਨਕਾਰ’ ਵਜੋਂ ਵੇਖਦੇ ਹਾਂ।” ਅਜਿਹੀ ਸਥਿਤੀ ਵਿੱਚ ਉਹ ਅਸਤੀਫਾ ਦੇ ਰਹੇ ਹਨ। ਐਸੋਸੀਏਸ਼ਨ ਦੇ ਕੁੱਝ ਨੇਤਾ ਨਹੀਂ ਚਾਹੁੰਦੇ ਕਿ ਚੋਣ ਡਿਜੀਟਨ ਢੰਗ ਨਾਲ ਹੋਵੇ। ਇੋਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਰਧਾਨ ਅਸਤੀਫ਼ਾ ਦੇ ਚੁੱਕੇ ਹਨ।



Source link