ਰਾਜਸਥਾਨ: ਰਾਜਸਥਾਨ ਦੇ ਜਲੌਰ ਜ਼ਿਲੇ ਵਿਚ ਸ਼ਨੀਵਾਰ ਦੇਰ ਰਾਤ ਇਕ ਹਾਦਸੇ ਵਿਚ ਬੱਸ ਵਿਚ ਸਵਾਰ ਘੱਟ ਤੋਂ ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਬੱਸ ਬੇਕਾਬੂ ਹੋ ਕੇ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ।
ਉੱਪ ਪੁਲਿਸ ਅਧਿਕਾਰੀ ਹਿੰਮਤ ਸਿੰਘ ਅਨੁਸਾਰ ਇਹ ਹਾਦਸਾ ਮਹੇਸ਼ਪੁਰਾ ਪਿੰਡ ਨੇੜੇ ਵਾਪਰਿਆ। ਇਕ ਬੱਸ ਚਾਲਕ ਸੜਕ ਤੋਂ ਭਟਕ ਕੇ ਇੱਕ ਪੇਂਡੂ ਖੇਤਰ ਵਿੱਚ ਗਿਆ ਜਿੱਥੇ ਬੱਸ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ ਅਤੇ ਅੱਗ ਲੱਗ ਗਈ। ਇਹ ਪ੍ਰਾਈਵੇਟ ਬੱਸ ਬਾਡੇਰ ਤੋਂ ਬੇਵਾਰ ਜਾ ਰਹੀ ਸੀ। ਅਧਿਕਾਰੀ ਨੇ ਕਿਹਾ ਕਿ ਛੇ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।
Courtesy Rozana Spokesman