ਗਣਤੰਤਰ ਦਿਵਸ ਪਰੇਡ ’ਚ ਸ਼ਾਮਲ ਹੋਣਗੇ ਰਾਫੇਲ


ਨਵੀਂ ਦਿੱਲੀ, 18 ਜਨਵਰੀ

ਭਾਰਤ ਦੀ ਗਣਤੰਤਰ ਦਿਵਸ ਪਰੇਡ ਵਿਚ ਇਸ ਵਾਰ ਰਾਫੇਲ ਫਾਈਟਰ ਏਅਰਕਰਾਫਟ ਸ਼ਾਮਲ ਹੋਣਗੇ। ਭਾਰਤੀ ਹਵਾਈ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਹਾਲ ਹੀ ਵਿਚ ਭਾਰਤੀ ਜੰਗੀ ਬੇੜੇ ਵਿਚ ਸ਼ਾਮਲ ਕੀਤੇ ਗਏ ਰਾਫੇਲ ਪਰੇਡ ਵਿਚ ਖਿੱਚ ਦਾ ਕੇਂਦਰ ਹੋਣਗੇ। ਵਿੰਗ ਕਮਾਂਡਰ ਇੰਦਰਾਨਿਲ ਨੰਦੀ ਨੇ ਦੱਸਿਆ ਕਿ 26 ਜਨਵਰੀ ਦੀ ਪਰੇਡ ਵਿਚ ਰਾਫੇਲ ਆਪਣੇ ਕਰਤੱਬ ਦਿਖਾਉਣਗੇ। ਇਸ ਮੌਕੇ ਹਵਾਈ ਫੌਜ ਦੇ 38 ਏਅਰਕਰਾਫਟ ਤੇ ਚਾਰ ਜਹਾਜ਼ਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।-ਪੀਟੀਆਈSource link