ਡੇਰਾਬੱਸੀ ਤੇ ਮੁਹਾਲੀ ’ਚ ਬਰਡ ਫਲੂ ਦੀ ਪੁਸ਼ਟੀ: ਪੰਜਾਬ ਵਿੱਚ ਕੁੱਲ ਕੇਸਾਂ ਦੀ ਗਿਣਤੀ ਤਿੰਨ ਤੱਕ ਪੁੱਜੀ


ਟ੍ਰਿਬਿਊਨ ਨਿਊਜ਼ ਸਰਵਿਸ

ਮੁਹਾਲੀ, 20 ਜਨਵਰੀ

ਡੇਰਾਬੱਸੀ ਦੇ 55 ਹਜ਼ਾਰ ਮੁਰਗੀਆਂ ਵਾਲੇ ਅਲਫ਼ਾ ਪੋਲਟਰੀ ਫਾਰਮ ਅਤੇ 60 ਹਜ਼ਾਰ ਮੁਰਗੀਆਂ ਵਾਲੇ ਰੋਇਲ ਪੋਲਟਰੀ ਫਾਰਮ ਵਿੱਚੋਂ ਲਏ ਨਮੂਨਿਆਂ ਵਿੱਚ ਭੋਪਾਲ ਪ੍ਰਯੋਗਸ਼ਾਲਾ ਵਿੱਚ ਬਰਡ ਫਲੂ (ਐੱਚਐੱਸਐੱਨ 8) ਹੋਣ ਦੀ ਪੁਸ਼ਟੀ ਹੋਈ ਹੈ। ਮੁਹਾਲੀ ਵਿੱਚ ਲਏ ਗਏ ਮਰੇ ਹੋਏ ਕਾਂ ਦਾ ਨਮੂਨਾ ਪਾਜ਼ੇਟਿਵ ਨਿਕਲਿਆ ਹੈ। ਬੁੱਧਵਾਰ ਨੂੰ ਦੋ ਨਵੇਂ ਕੇਸ ਸਾਹਮਣੇ ਆਉਣ ਨਾਲ ਪੰਜਾਬ ਵਿਚ ਬਰਡ ਫਲੂ ਦੇ ਪੁਸ਼ਟੀ ਕੀਤੇ ਨਮੂਨਿਆਂ ਦੀ ਗਿਣਤੀ ਤਿੰਨ ਹੋ ਗਈ ਹੈ।

15 ਜਨਵਰੀ ਨੂੰ ਮੁਹਾਲੀ ਪ੍ਰਸ਼ਾਸਨ ਨੇ ਇਸ ਖੇਤਰ ਵਿੱਚ ਬਰਡ ਫਲੂ ਦਾ ਸ਼ੱਕੀ ਮਾਮਲਾ ਜਲੰਧਰ ਸਥਿਤ ਐੱਨਆਰਡੀਡੀਐੱਲ ਨੂੰ ਭੇਜਿਆ ਸੀ। ਅਗਲੇਰੀ ਜਾਂਚ ਲਈ ਇਸ ਨੂੰ ਭੋਪਾਲ ਦੇ ਐੱਨਆਈਐੱਚਐੱਸਏਡੀ ਭੇਜਿਆ ਗਿਆ ਸੀ।



Source link