ਰਿਲਾਇੰਸ ਪੈਟਰੋਲ ਪੰਪ ’ਤੇ ਧਰਨੇ ’ਚ ਔਰਤਾਂ ਨੇ ਕਿਸਾਨ ਅੰਦੋਲਨ ਦੀ ਜਿੱਤ ਲਈ ਅਰਦਾਸ ਕੀਤੀ

ਰਿਲਾਇੰਸ ਪੈਟਰੋਲ ਪੰਪ ’ਤੇ ਧਰਨੇ ’ਚ ਔਰਤਾਂ ਨੇ ਕਿਸਾਨ ਅੰਦੋਲਨ ਦੀ ਜਿੱਤ ਲਈ ਅਰਦਾਸ ਕੀਤੀ


ਗੁਰਨਾਮ ਸਿੰਘ ਚੌਹਾਨ
ਪਾਤੜਾਂ, 21 ਜਨਵਰੀ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਪਾਤੜਾਂ ਪਟਿਆਲਾ ਮੁੱਖ ਮਾਰਗ ਉਤੇ ਰਿਲਾਇੰਸ ਪੰਪ ਸਾਹਮਣੇ ਦਿੱਤਾ ਜਾ ਰਿਹਾ ਧਰਨਾ 112ਵੇਂ ਦਿਨ ਜਾਰੀ ਰਿਹਾ। ਅੱਜ ਪਿੰਡ ਬਰਾਸ ਤੋਂ ਔਰਤਾਂ ਦਾ ਵੱਡਾ ਜਥਾ ਪੈਦਲ ਚੱਲ ਕੇ ਧਰਨੇ ਵਾਲੀ ਥਾਂ ‘ਤੇ ਪੁੱਜਿਆ। ਔਰਤਾਂ ਦੇ ਹੱਥਾਂ ਵਿੱਚ ਖਾਲਸਈ ਝੰਡਿਆਂ ਦੇ ਨਾਲ ਕਿਸਾਨ ਜਥੇਬੰਦੀ ਦੇ ਝੰਡੇ ਵੀ ਫੜੇ ਹੋਏ ਸਨ। ਔਰਤਾਂ ਨੇ ਧਰਨੇ ਵਿੱਚ ਪਾਠ ਕਰਨ ਉਪਰੰਤ ਕਿਸਾਨ ਅੰਦੋਲਨ ਦੀ ਜਿੱਤ ਲਈ ਅਰਦਾਸ ਕੀਤੀ। ਇਸੇ ਦੌਰਾਨ ਬੀਬੀਆਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਤੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਹੇ ਧਰਨੇ ਦੌਰਾਨ ਬੀਬੀ ਰਾਜ ਕੌਰ, ਜਸਵੰਤ ਕੌਰ, ਚਰਨਜੀਤ ਕੌਰ ਹਾਮਝੇੜੀ ਅਤੇ ਰਜਿੰਦਰ ਕੌਰ ਭੂਤਗੜ੍ਹ ਤੋਂ ਇਲਾਵਾ ਸਾਬਕਾ ਸਰਪੰਚ ਸੁਲੱਖਣ ਸਿੰਘ ਖਾਨੇਵਾਲ, ਸਰਪੰਚ ਕਰਮਜੀਤ ਸਿੰਘ ਭੂਤਗੜ੍ਹ, ਭਾਨ ਸਿੰਘ, ਅਜਮੇਰ ਸਿੰਘ ਚਿੱਚੜਵਾਲਾ ਅਤੇ ਮੁਖਤਿਆਰ ਸਿੰਘ ਕਾਹਨਗੜ੍ਹ ਨੇ ਸੰਬੋਧਨ ਕੀਤਾ।

ਲਹਿਰਾਗਾਗਾ(ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ ‘ਤੇ ਧਰਨਾ 113ਵੇਂ ਦਿਨ ਵੀ ਜਾਰੀ ਰਿਹਾ। ਬਲਾਕ ਆਗੂ ਜਸ਼ਨਦੀਪ ਕੌਰ ਪਸ਼ੌਰ ਨੇ ਕਿਹਾ ਕਿ ਇਸ ਮਹਾਂ ਘੋਲ ਦੀ ਜਿੱਤ ਵਿਚ ਔਰਤਾਂ ਇਤਿਹਾਸ ਸਿਰਜਣਗੀਆ। ਇਸ ਮੌਕੇ ਜੀਤ ਕੌਰ ਪਸ਼ੌਰ, ਰੁਪਿੰਦਰ ਕੌਰ ਭੁਟਾਲ ਕਲਾ, ਪਰਮਜੀਤ ਕੌਰ ਭੁਟਾਲ ਕਲਾ, ਕਰਮਜੀਤ ਕੌਰ ਭੁਟਾਲ ਕਲਾ, ਜਸਵਿੰਦਰ ਕੌਰ ਗਾਗਾ,ਹਰਦੀਪ ਕੌਰ ਰਾਏਧਰਾਣਾ, ਜਸ਼ਨਦੀਪ ਕੌਰ, ਅਮਰਜੀਤ ਕੌਰ ਸੰਗਤੀਵਾਲਾ, ਹਰਜਿੰਦਰ ਸਿੰਘ ਨੰਗਲਾ,ਜਗਸੀਰ ਸਿੰਘ ਖੰਡੇਬਾਦ,ਰਾਮਚੰਦ ਸਿੰਘ ਚੋਟੀਆਂ ਅਤੇ ਹੋਰ ਬਲਾਕ ਆਗੂ ਹਾਜ਼ਰ ਸਨ।



Source link