ਗਣਤੰਤਰ ਦਿਵਸ: ਪੰਚਕੂਲਾ ’ਚ ਰਾਜਪਾਲ ਦੀ ਥਾਂ ਮੁੱਖ ਮੰਤਰੀ ਲਹਿਰਾਉਣਗੇ ਤਿਰੰਗਾ


ਪੀਪੀ ਵਰਮਾ

ਪੰਚਕੂਲਾ, 25, ਜਨਵਰੀ

ਕਿਸਾਨ ਅੰਦੋਲਨ ਦੇ ਮੱਦੇਨਜ਼ਰ ਗਣਤੰਤਰ ਦਿਵਸ ਤੋਂ ਐਨ ਇੱਕ ਦਿਨ ਪਹਿਲਾਂ ਹਰਿਆਣਾ ਸਰਕਾਰ ਨੇ ਤਿਰੰਗਾ ਲਹਿਰਾਉਣ ਵਾਲੇ ਪ੍ਰੋਗਰਾਮਾਂ ਵਿੱਚ ਕਈ ਤਬਦੀਲੀਆਂ ਕੀਤੀਆਂ ਹਨ। ਪੰਚਕੂਲਾ ਵਿੱਚ ਰਾਜਪਾਲ ਦੀ ਥਾਂ ਹੁਣ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਝੰਡਾ ਲਹਿਰਾਉਣਗੇ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ, ਬਾਕੀ ਜ਼ਿਲ੍ਹਿਆਂ ਵਿੱਚ ਵੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਲਈ ਮੰਤਰੀਆਂ ਦੇ ਪ੍ਰੋਗਰਾਮਾਂ ਵਿੱਚ ਤਬਦੀਲੀ ਕੀਤੀ ਗਈ ਹੈ। ਨਵੀਂ ਸੂਚੀ ਮੁਤਾਬਕ, ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਕੁਰੂਕਸ਼ੇਤਰ ਝੰਡਾ ਝਲਾਉਣਗੇ, ਡਿਪਟੀ ਸਪੀਕਰ ਰਣਬੀਰ ਗੰਗਵਾ ਮਹਿੰਦਰਗੜ੍ਹ ਵਿੱਚ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅੰਬਾਲਾ ਵਿੱਚ, ਸਿੱਖਿਆ ਮੰਤਰੀ ਕੰਵਰਪਾਲ ਗੁਰੂਗ੍ਰਾਮ ਵਿੱਚ, ਆਵਾਜਾਈ ਮੰਤਰੀ ਮੂਲਚੰਦ ਸ਼ਰਮਾ ਭਿਵਾਨੀ ਵਿੱਚ, ਉਦਯੋਗ ਮੰਤਰੀ ਰਣਜੀਤ ਸਿੰਘ ਯਮੁਨਾਨਗਰ ਵਿੱਚ, ਖੇਤੀਬਾੜੀ ਮੰਤਰੀ ਪ੍ਰਕਾਸ਼ ਦਲਾਲ ਰੇਵਾੜੀ ਵਿੱਚ, ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਕਰਨਾਲ ਵਿੱਚ, ਓਮ ਪ੍ਰਕਾਸ਼ ਝੱਜਰ ਵਿੱਚ, ਅਨੂਪ ਧਾਨਕ ਫਰੀਦਾਬਾਦ ਵਿੱਚ ਝੰਡਾ ਲਹਿਰਾਉਣਗੇ।



Source link