ਅਮਰੀਕਾ ’ਚ ਸਭ ਤੋਂ ਵੱਧ ਕਮਾਊ ਬਣੇ ਭਾਰਤੀ


ਵਾਸ਼ਿੰਗਟਨ, 29 ਜਨਵਰੀ

ਅਮਰੀਕੀ-ਭਾਰਤੀ ਪਰਿਵਾਰਾਂ ਨੇ ਸਾਲਾਨਾ ਆਮਦਨ ਦੇ ਮਾਮਲੇ ‘ਚ ਨਸਲੀ ਧੜਿਆਂ ਤੇ ਗੋਰੇ ਅਮਰੀਕੀਆਂ ਨੂੰ ਪਛਾੜ ਦਿੱਤਾ ਹੈ। ਭਾਰਤੀ-ਅਮਰੀਕੀਆਂ ਦੀ ਸਾਲਾਨਾ ਔਸਤ ਆਮਦਨ 1.20 ਲੱਖ ਡਾਲਰ (87 ਲੱਖ ਰੁਪਏ ਤੋਂ ਵੱਧ) ਹੈ। ਏਸ਼ੀਆ ਪ੍ਰਸ਼ਾਂਤ ਅਮਰੀਕੀ ਭਾਈਚਾਰਾ ਵਿਕਾਸ ਬਾਰੇ ਕੌਮੀ ਗੱਠਜੋੜ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਪ੍ਰਾਪਤ ਅੰਕੜਿਆਂ ਅਨੁਸਾਰ ਅਮਰੀਕਾ ‘ਚ ਭਾਰਤੀ ਪਰਿਵਾਰ ਸਭ ਤੋਂ ਵੱਧ 1,19,858 ਡਾਲਰ ਸਾਲਾਨਾ ਕਮਾਈ ਕਰ ਰਹੇ ਹਨ ਜਦਕਿ ਬਰਮਾ ਦੇ ਪਰਿਵਾਰ ਸਾਲਾਨਾ 45,348 ਡਾਲਰ, ਸਿਆਹਫਾਮ 41511 ਅਤੇ ਲਾਤੀਨੀ ਅਮਰੀਕੀ ਸਾਲਾਨਾ ਆਮਦਨ 51,404 ਡਾਲਰ ਕਮਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਰਿਪੋਰਟ ਵੱਖ ਵੱਖ ਵਰਗਾਂ ਦੇ ਘਰੇਲੂ ਖਰਚਿਆਂ, ਗਰੀਬੀ ਦਰ ਤੇ ਕਿਰਾਏ-ਭਾੜੇ ਦੇ ਅਧਿਐਨ ਤੋਂ ਬਾਅਦ ਤਿਆਰ ਕੀਤੀ ਗਈ ਹੈ। -ਪੀਟੀਆਈSource link