ਪੌਪ ਸਟਾਰ ਰਿਹਾਨਾ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ


ਵਾਸ਼ਿੰਗਟਨ, 2 ਫਰਵਰੀ

ਕੌਮਾਂਤਰੀ ਪੌਪ ਸਟਾਰ ਰਿਹਾਨਾ ਨੇ ਅੱਜ ਟਵੀਟ ਕਰ ਕੇ ਭਾਰਤ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਮਾਇਤ ਦਿੱਤੀ ਹੈ। ਰਿਹਾਨਾ ਨੇ ਇੰਟਰਨੈੱਟ ਬੰਦ ਕਰਨ ਦੀ ਵੀ ਨਿਖੇਧੀ ਕੀਤੀ ਹੈ ਜਿਸ ਨੂੰ ਕਿਸਾਨ ਸੰਘਰਸ਼ ਵਿਚ ਅੜਿੱਕਾ ਪਾਉਣ ਲਈ ਚੁੱਕਿਆ ਗਿਆ ਕਦਮ ਦੱਸ ਰਹੇ ਹਨ। ਉਸ ਨੇ ‘ਸੀਐੱਨਐੱਨ’ ਦਾ ਇਕ ਖ਼ਬਰ ਆਰਟੀਕਲ ਟਵੀਟ ਨਾਲ ਸਾਂਝਾ ਕੀਤਾ ਜਿਸ ਵਿਚ ਭਾਰਤ ‘ਚ ਇੰਟਰਨੈੱਟ ਬੰਦ ਹੋਣ ਬਾਰੇ ਦੱਸਿਆ ਗਿਆ ਹੈ। ਪੌਪ ਸਟਾਰ ਨੇ ਲਿਖਿਆ ‘ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ?’ ਉਸ ਨੇ ਨਾਲ ਹੀ ਹੈਸ਼ਟੈਗ ‘ਫਾਰਮਰਜ਼ ਪ੍ਰੋਟੈਸਟ’ ਵੀ ਲਿਖਿਆ। ਜ਼ਿਕਰਯੋਗ ਹੈ ਕਿ ਗਾਇਕਾ ਦੇ ਟਵਿੱਟਰ ਉਤੇ 10 ਕਰੋੜ ਫਾਲੋਅਰਜ਼ ਹਨ। ਦਿੱਲੀ ਦੇ ਸਿੰਘੂ, ਗਾਜ਼ੀਪੁਰ ਤੇ ਟਿਕਰੀ ਬਾਰਡਰ ਉਤੇ ਇੰਟਰਨੈੱਟ ਸੇਵਾਵਾਂ ਬੰਦ ਹਨ। ਰਿਹਾਨਾ ਨੇ ਮਿਆਂਮਾਰ ਵਿਚ ਹੋਏ ਤਖ਼ਤਾ ਪਲਟ ਬਾਰੇ ਵੀ ਟਵੀਟ ਕੀਤਾ ਹੈ। -ਟਨਸ



Source link