ਪੱਤਰ ਪ੍ਰੇਰਕ
ਪੱਟੀ, 10 ਫ਼ਰਵਰੀ
ਪੱਟੀ ਦੇ ਨੇੜਲੇ ਪਿੰਡ ਬਾਹਮਣੀ ਅੰਦਰ ਅੱਜ ਮਜ਼ਦੂਰ ਪਰਿਵਾਰ ਨਾਲ ਸਬੰਧਤ ਨੌਜਵਾਨ ਜੁਗਰਾਜ ਸਿੰਘ (30) ਦੀ ਕਥਿਤ ਤੌਰ ‘ਤੇ ਨਸ਼ੀਲਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਅਤੇ ਮ੍ਰਿਤਕ ਦਿਹਾੜੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਗੁਰਲਾਲ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਪਿੰਡ ਦੇ ਨਜ਼ਦੀਕ ਪੈਂਦੇ ਸੂਏ ਤੇ ਉਸਦੇ ਲੜਕੇ ਜੁਗਰਾਜ ਸਿੰਘ ਦੀ ਲਾਸ਼ ਮਿਲੀ ਹੈ ਅਤੇ ਉਸ ਨੂੰ ਪਿਛਲੇ 2-3 ਸਾਲਾਂ ਤੋਂ ਨਸ਼ੇ ਲਤ ਲੱਗੀ ਹੋਈ ਸੀ। ਪੁਲੀਸ ਵੱਲੋਂ ਪੋਸਟਮਾਰਟਮ ਲਈ ਲਾਸ਼ ਸਿਵਲ ਹਸਪਤਾਲ ਪੱਟੀ ਭੇਜ ਦਿੱਤੀ ਗਈ ਹੈ।