‘ਆਸਟਰੇਲੀਅਨ ਪੰਜਾਬੀ ਲੇਖਕ ਸਭਾ’ ਵੱਲੋਂ ਪੁਸਤਕ ਲੋਕ ਅਰਪਣ


ਹਰਜੀਤ ਲਸਾੜਾ

ਬ੍ਰਿਸਬਨ, 15 ਫਰਵਰੀ

ਆਸਟਰੇਲੀਆ ਦੇ ਰਾਜ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ‘ਚ ‘ਆਸਟਰੇਲੀਅਨ ਪੰਜਾਬੀ ਲੇਖਕ ਸਭਾ’ ਵੱਲੋਂ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਾਵਿ ਬੈਠਕ ਵਿਚ ਲੇਖਕ ਰਿਸ਼ੀ ਗੁਲਾਟੀ ਦੀ ਕਿਤਾਬ ‘ਆਕਰਸ਼ਣ ਦਾ ਸਿਧਾਂਤ’ ਲੋਕ ਅਰਪਣ ਕੀਤੀ ਗਈ। ਸਟੇਜ ਸੰਚਾਲਕ ਵਰਿੰਦਰ ਅਲੀਸ਼ੇਰ ਵੱਲੋਂ ਕਿਸਾਨੀ ਸੰਘਰਸ਼ ਸਬੰਧੀ ਸੋਸ਼ਲ ਮੀਡੀਆ ਦੇ ਮੌਜੂਦਾ ਰੋਲ ਬਾਰੇ ਤਕਰੀਰਾਂ ਨਾਲ ਤਰਕੀ ਸੰਵਾਦ ਰਚਾਇਆ ਗਿਆ। ਇਸ ਉਪਰੰਤ ਵਰਿੰਦਰ ਅਲੀਸ਼ੇਰ ਅਤੇ ਹਰਮਨਦੀਪ ਗਿੱਲ ਵੱਲੋਂ ਵਿਸਥਾਰ ਵਿਚ ਪਰਚੇ ਪੜ੍ਹੇ ਗਏ। ਦੋ ਘੰਟੇ ਚੱਲੇ ਸੰਮੇਲਨ ‘ਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਖੁਰਦ, ਦਲਜੀਤ ਸਿੰਘ, ਜਗਜੀਤ ਖੋਸਾ, ਸੋਨੂੰ ਔਲਖ (ਭਾਰਤੀ ਕਿਸਾਨ ਏਕਤਾ ਕਲੱਬ), ਲਹਿੰਦੇ ਪੰਜਾਬ ਦੇ ਉਰਦੂ ਸ਼ਾਇਰ ਨਦੀਮ ਅਕਰਮ, ਗੀਤਕਾਰ ਸੁਰਜੀਤ ਸੰਧੂ ਹਾਜ਼ਰ ਸਨ।Source link