ਖ਼ੈਬਰ ਪਖ਼ਤੂਨਖਵਾ ’ਚ ਬੰਦ ਪਏ ਗੁਰਦੁਆਰੇ ਦੀ ਹੋਵੇਗੀ ਮੁਰੰਮਤ


ਪੇਸ਼ਾਵਰ: ਪਾਕਿਸਤਾਨ ਦੀ ਖ਼ੈਬਰ ਪਖ਼ਤੂਨਖਵਾ ਸਰਕਾਰ ਨੇ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੇ ਸਮੇਂ ਵਿੱਚ ਬਣਾਏ ਗਏ 19ਵੀਂ ਸਦੀ ਦੇ ਗੁਰਦੁਆਰੇ ਨੂੰ ਆਪਣੇ ਅਧੀਨ ਲੈ ਕੇ ਉਸ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਮੁਰੰਮਤ ਮਗਰੋਂ ਗੁਰਦੁਆਰਾ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਮਾਨਸਹਿਰਾ ਜ਼ਿਲ੍ਹੇ ਵਿੱਚ ਸਥਿਤ ਇਹ ਗੁਰਦੁਆਰਾ ਫਿਲਹਾਲ ਬੰਦ ਪਿਆ ਹੈ ਤੇ ਇੱਥੇ ਆਰਜ਼ੀ ਲਾਇਬ੍ਰੇਰੀ ਚੱਲ ਰਹੀ ਹੈੇ। ਔਕਾਫ਼ ਬੋਰਡ ਨੇ ਸੂਬਾ ਸਰਕਾਰ ਨੂੰ ਗੁਰਦੁਆਰਾ ਦੀ ਮੁਰੰਮਤ ਕਰਵਾਉਣ ਲਈ ਕਿਹਾ ਸੀ।



Source link