ਚੀਨ ’ਚੋਂ ਗਰੀਬੀ ਖ਼ਤਮ: ਇਹ ਚਮਤਕਾਰ ਹੈ: ਰਾਸ਼ਟਰਪਤੀ ਸ਼ੀ


ਪੇਈਚਿੰਗ, 25 ਫਰਵਰੀ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਚੀਨ ਨੇ ਪਿਛਲੇ ਚਾਰ ਦਹਾਕਿਆਂ ਦੌਰਾਨ 77 ਕਰੋੜ ਤੋਂ ਵੱਧ ਲੋਕਾਂ ਦੇ ਆਰਥਿਕ ਮਿਆਰ ਨੂੰ ਸੁਧਾਰ ਕੇ ਗਰੀਬੀ ਵਿਰੁੱਧ ਲੜਾਈ ਵਿਚ “ਪੂਰੀ” ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਵੱਲੋਂ ਕੀਤਾ “ਚਮਤਕਾਰ” ਹੈ, ਜੋ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋਵੇਗਾ। ਸ਼ੀ ਨੇ ਗਰੀਬੀ ਖਾਤਮ ਸਬੰਧੀ ਸਮਾਗਮ ਵਿੱਚ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਨੇ ਗਰੀਬੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਹ। ਚੀਨ ਦੀ ਆਬਾਦੀ ਇਕ ਅਰਬ 40 ਕਰੋੜ ਹੈ। ਚੀਨ ਨੇ ਸੰਯੁਕਤ ਰਾਸ਼ਟਰ ਵੱਲੋਂ ਤੈਅ ਸਮੇਂ ਤੋਂ ਦਸ ਸਾਲ ਪਹਿਲਾਂ ਇਹ ਪ੍ਰਾਪਤੀ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਇਸ ਟੀਚਾ ਪੂਰਾ ਕਰਨ ਲਈ 2030 ਦਾ ਸਮਾਂ ਦਿੱਤਾ ਸੀ।Source link