ਦਿੱਲੀ: ਕੁੱਤਿਆਂ ਨੂੰ ਰੋਟੀ-ਟੁੱਕ ਕਿਥੇ ਪਾਉਣਾ ਹੈ, ਇਸ ਲਈ ਥਾਵਾਂ ਦੀ ਨਿਸ਼ਾਨਦੇਹੀ ਪਸ਼ੂ ਭਲਾਈ ਬੋਰਡ ਕਰੇ: ਹਾਈ ਕੋਰਟ


ਨਵੀਂ ਦਿੱਲੀ, 27 ਫਰਵਰੀ

ਦਿੱਲੀ ਹਾਈ ਕੋਰਟ ਨੇ ਅਵਾਰਾ ਕੁੱਤਿਆਂ ਨੂੰ ਰੋਟੀ-ਟੁੱਕ ਪਾਉਣ ਦੇ ਮਾਮਲੇ ਵਿੱਚ ਕੌਮੀ ਰਾਜਧਾਨੀ ਦੇ ਵਸੰਤ ਕੁੰਜ ਦੇ ਸੈਕਟਰ ਦੇ ਵਸਨੀਕਾਂ ਅਤੇ ਪਸ਼ੂ ਪ੍ਰੇਮੀਆਂ ਦਰਮਿਆਨ ਹੋਏ ਵਿਵਾਦ ‘ਤੇ ਪਸ਼ੂ ਭਲਾਈ ਬੋਰਡ ਨੂੰ ਦਖਲ ਦੇਣ ਲਈ ਕਿਹਾ ਹੈ। ਅਦਾਲਤ ਨੇ ਬੋਰਡ ਨੂੰ ਉਨ੍ਹਾਂ ਥਾਵਾਂ ਦੀ ਨਿਸ਼ਾਨਦੇਹੀ ਕਰਨ ਲਈ ਕਿਹਾ ਹੈ ਜਿੱਥੇ ਕੁੱਤਿਆਂ ਨੂੰ ਰੋਟੀ-ਟੁੱਕ ਦਿੱਤਾ ਜਾ ਸਕੇ ਤੇ ਇਸ ਨਾਲ ਆਸ ਪਾਸ ਦੇ ਖੇਤਰ ਵਿੱਚ ‘ਸ਼ਾਂਤੀ ਅਤੇ ਸਦਭਾਵਨਾ’ ਦੀ ਸਥਿਤੀ ਬਰਕਰਾਰ ਰਹੇ। ਪਸ਼ੂ ਪ੍ਰੇਮੀਆਂ ਨੇ ਕਿਹਾ ਕਿ ਜਦੋਂ ਵੀ ਉਹ ਸੜਕ ‘ਤੇ ਆਵਾਰਾ ਕੁੱਤਿਆਂ ਨੂੰ ਕੁੱਝ ਦਿੰਦੇ ਹਨ ਤਾਂ ਸੈਕਟਰ ਨਿਵਾਸੀ ਇਸ ਦਾ ਵਿਰੋਧ ਕਰਦੇ ਹਨ। ਦੂਜੇ ਪਾਸੇ ਸੈਕਟਰ ਵਾਸੀਆਂ ਨੇ ਕਿਹਾ ਕਿ ਇਨ੍ਹਾਂ ਆਵਾਰਾ ਕੁੱਤਿਆਂ ਦਾ ਕੋਈ ਮਾਲਕ ਨਹੀਂ ਹੈ ਤੇ ਇਹ ਆਮ ਤੌਰ ‘ਤੇ ਸੈਕਟਰ ਵਾਸੀਆਂ ਦੇ ਪਿੱਛੇ ਪੈਂਦੇ ਤੇ ਉਨ੍ਹਾਂ ਨੂੰ ਵੱਢਦੇ ਹਨ। ਲੋਕ ਪੁੰਨ ਕਮਾ ਕੇ ਤਾਂ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਪਰ ਇਨ੍ਹਾਂ ਕੁੱਤਿਆਂ ਕਾਰਨ ਪੈਦਾ ਹੁੰਦੀਆਂ ਸਮੱਸਿਆਵਾਂ ਤੇ ਖਤਰਿਆਂ ਨੂੰ ਉਹ ਝੱਲਦੇ ਹਨ।



Source link