ਕੁੱਤੇ ਨੇ ਸਕੂਲ ਦੀਆਂ ਜਮਾਤਾਂ ’ਚ ਦਸਵੀਂ ਤੇ ਨਰਸਰੀ ਦੇ ਬੱਚਿਆਂ ਨੂੰ ਵੱਢਿਆ


ਨਰੰਜਣ ਬੋਹਾ

ਬੋਹਾ, 4 ਮਾਰਚ

ਹੱਡਾ ਰੋੜੀ ਦੇ ਕੁੱਤੇ ਨੇ ਸਕੂਲ ਦੀਆਂ ਕਲਾਸਾਂ ਵਿੱਚ ਦਾਖਲ ਹੋ ਕੇ ਤਿੰਨ ਬੱਚਿਆਂ ਨੂੰ ਵੱਢ ਲਿਆ। ਜ਼ਖ਼ਮੀ ਹਾਲਤ ਵਿੱਚ ਬੱਚਿਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਥੋ ਨਜ਼ਦੀਕ ਪਿੰਡ ਉੱਡਤ ਸੈਦੇਵਾਲਾ ਵਿਚਲੀ ਅਕਾਲ ਅਕੈਡਮੀ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਸਵੇਰੇ ਸਕੂਲ ਲੱਗਣ ਵੇਲੇ ਬੱਚੇ ਕਲਾਸਾਂ ਵਿੱਚ ਜਾ ਰਹੇ ਸੀ ਕਿ ਅਚਾਨਕ ਕੁੱਤੇ ਨੇ ਕਲਾਸ ਵਿੱਚ ਦਾਖਲ ਹੋ ਕੇ ਨਰਸਰੀ ਦੇ ਬੱਚਿਆਂ ਨੂੰ ਵੱਢ ਲਿਆ। ਇਸ ਮਗਰੋਂ ਉਹ ਉਹ 10ਵੀਂ ਕਲਾਸ ‘ਚ ਚਲਾ ਗਿਆ ਤੇ 10ਵੀਂ ਦੇ ਬੱਚੇ ਨੂੰ ਵੀ ਵੱਢ ਲਿਆ। ਇਸ ਕਾਰਨ ਤਿੰਨ ਬੱਚਿਆਂ ਨੂੰ ਵੱਢ ਲਿਆ। ਸਕੂਲ ਪ੍ਰਿੰਸੀਪਲ ਗੁਰਜੀਤ ਕੌਰ ਨੇ ਦੱਸਿਆ ਕਿ ਸਕੂਲ ਲੱਗਣ ਸਮੇਂ ਬਾਹਰੋਂ ਹੱਡਾ ਰੋੜੀ ਤੋਂ ਕੁੱਤਾ ਸਕੂਲ ਵਿੱਚ ਦਾਖ਼ਲ ਹੋ ਗਿਆ।Source link