ਭਾਰਤ ਜੰਮੂ ਕਸ਼ਮੀਰ ਦੇ ਮੁੱਦੇ ’ਤੇ ਗੱਲਬਾਤ ਤੋਂ ਨਾ ਭੱਜੇ: ਪਾਕਿ


ਇਸਲਾਮਾਬਾਦ, 6 ਮਾਰਚ

ਪਾਕਿਸਤਾਨ ਨੇ ਵਾਰਤਾ ਦੀ ਮੁੜ ਪੇਸ਼ਕਸ਼ ਕਰਦਿਆਂ ਭਾਰਤ ਨੂੰ ਕਿਹਾ ਹੈ ਕਿ ਉਹ ਜੰਮੂ ਕਸ਼ਮੀਰ ਦੇ ਮੁੱਦੇ ‘ਤੇ ਗੱਲਬਾਤ ਤੋਂ ਨਾ ਭੱਜੇ। ਵਿਦੇਸ਼ ਦਫ਼ਤਰ ਦੇ ਤਰਜਮਾਨ ਨੇ ਕਿਹਾ, ”ਸਾਡਾ ਉਨ੍ਹਾਂ ਨਾਲ ਝਗੜਾ ਕਸ਼ਮੀਰ ਨੂੰ ਲੈ ਕੇ ਹੈ ਅਤੇ ਇਸ ਦਾ ਹੱਲ ਸਿਰਫ਼ ਵਾਰਤਾ ਰਾਹੀਂ ਹੀ ਕੱਢਿਆ ਜਾ ਸਕਦਾ ਹੈ। ਪਾਕਿਸਤਾਨ ਕਦੇ ਵੀ ਗੱਲਬਾਤ ਤੋਂ ਪਿੱਛੇ ਨਹੀਂ ਹਟਿਆ ਅਤੇ ਉਸ ਨੇ ਹਮੇਸ਼ਾ ਸਾਰੇ ਬਕਾਇਆ ਮਸਲਿਆਂ ਦੇ ਸ਼ਾਂਤਮਈ ਹੱਲ ਦਾ ਸੱਦਾ ਦਿੱਤਾ ਹੈ।” ਉਨ੍ਹਾਂ ਕਿਹਾ ਕਿ ਕਮਜ਼ੋਰ ਸਥਿਤੀ ਵਾਲਾ ਹੀ ਗੱਲਬਾਤ ਤੋਂ ਭੱਜਦਾ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਮਸਲੇ ਦਾ ਹੱਲ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੇ ਮਤਿਆਂ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ। -ਆਈਏਐੱਨਐੱਸSource link