27 ਮਾਰਚ ਨੂੰ ਪਹਿਲੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਮੁੱਕ ਸਕਦਾ ਹੈ ਬਜਟ ਇਜਲਾਸ ਦਾ ਦੂਜਾ ਅੱਧ


ਨਵੀਂ ਦਿੱਲੀ, 8 ਮਾਰਚ

ਸੂਤਰਾਂ ਦੀ ਮੰਨੀਏ ਤਾਂ ਸੰਸਦ ਵਿੱਚ ਅੱਜ ਤੋਂ ਸ਼ੁਰੂ ਹੋੲੇ ਬਜਟ ਇਜਲਾਸ ਦਾ ਦੂਜਾ ਅੱਧ 27 ਮਾਰਚ ਨੂੰ ਪਹਿਲੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਮੁੱਕ ਸਕਦਾ ਹੈ। ਦੱਸਣਾ ਬਣਦਾ ਹੈ ਕਿ ਬਜਟ ਇਜਲਾਸ ਦਾ ਦੂਜਾ ਅੱਧ ਪਹਿਲਾਂ ਮਿੱਥੇ ਮੁਤਾਬਕ 8 ਅਪਰੈਲ ਤੱਕ ਚੱਲਣਾ ਹੈ, ਪਰ ਪੰਜ ਸੂਬਿਆਂ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਪਾਰਟੀਆਂ ਨੇ ਬਜਟ ਇਜਲਾਸ ਦੀ ਮਿਆਦ ਘਟਾਉਣ ਦੀ ਮੰਗ ਕੀਤੀ ਸੀ। ਦੋਵੇਂ ਸਦਨ ਹੁਣ ਮੰਗਲਵਾਰ ਤੋਂ ਇਕੋ ਵੇਲੇ ਸਵੇਰੇ 11 ਤੋਂ ਸ਼ਾਮ 6 ਵਜੇ ਤੱਕ ਜੁੜਨਗੇ। ਕਰੋਨਾ ਮਹਾਮਾਰੀ ਕਰਕੇ ਉਪਰਲਾ ਸਦਨ ਸਵੇਰੇ 9 ਤੋਂ ਬਾਅਦ ਦੁਪਹਿਰ 2 ਵਜੇ ਤੱਕ ਜਦੋਂ ਕਿ ਲੋਕ ਸਭਾ ਸ਼ਾਮ ਨੂੰ 4 ਵਜੇ ਜੁੜਦੀ ਸੀ। -ਪੀਟੀਆਈSource link