ਉਜ਼ਬੇਕ ਅਤੇ ਭਾਰਤੀ ਫ਼ੌਜ ਵੱਲੋਂ ਉੱਤਰਾਖੰਡ ਵਿੱਚ ਅਤਿਵਾਦ ਵਿਰੋਧੀ ਮਸ਼ਕਾਂ ਅੱਜ ਤੋਂ


ਨਵੀਂ ਦਿੱਲੀ, 8 ਮਾਰਚ

ਉਜ਼ਬੇਕਿਸਤਾਨ ਅਤੇ ਭਾਰਤੀ ਫ਼ੌਜ ਵੱਲੋਂ ਉੱਤਰਾਖੰਡ ਦੇ ਰਾਣੀਖੇਤ ਨੇੜੇ ਭਲਕੇ ਤੋਂ ਅਤਿਵਾਦ ਵਿਰੋਧੀ ਮਸ਼ਕਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਦੋਵੇਂ ਮੁਲਕਾਂ ਦੇ ਜਵਾਨਾਂ ਵੱਲੋਂ ਫ਼ੌਜੀ ਅਭਿਆਸ 21 ਮਾਰਚ ਤੱਕ ਚੱਲੇਗਾ। ਅਭਿਆਸ ਦੌਰਾਨ ਜੰਮੂ-ਕਸ਼ਮੀਰ ਦੇ ਅਤਿਵਾਦ ਵਿਰੋਧੀ ਕਾਰਵਾਈ ਵਰਗੇ ਹਾਲਾਤ ਬਣਾਏ ਜਾਣਗੇ ਅਤੇ ਜਵਾਨ ਇਕ-ਦੂਜੇ ਤੋਂ ਜੰਗੀ ਕੌਸ਼ਲ ਸਿੱਖਣਗੇ। ਮਸ਼ਕਾਂ ਨੂੰ ਦਸਤਿਲਕ ਦਾ ਨਾਮ ਦਿੱਤਾ ਗਿਆ ਹੈ। ਦੋਵੇਂ ਮੁਲਕਾਂ ਵਿਚਕਾਰ ਪਹਿਲੀ ਮਸ਼ਕ ਨਵੰਬਰ 2019 ‘ਚ ਤਾਸ਼ਕੰਦ ਨੇੜੇ ਹੋਈ ਸੀ। ਉਧਰ ਮਸ਼ਕਾਂ ਲਈ ਉਜ਼ਬੇਕਿਸਤਾਨੀ ਫ਼ੌਜ ਦਾ ਦਸਤਾ ਅੱਜ ਸਵੇਰੇ ਦਿੱਲੀ ਪਹੁੰਚ ਗਿਆ ਹੈ। ਭਾਰਤੀ ਫ਼ੌਜ ਦੀ ਨੁਮਾਇੰਦਗੀ 13 ਕੁਮਾਊਂ ਵੱਲੋਂ ਕੀਤੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਸਾਂਝੇ ਜੰਗੀ ਅਭਿਆਸ ਦੌਰਾਨ ਦੋਵਾਂ ਮੁਲਕਾਂ ਦੀਆਂ ਫੌਜਾਂ ਨੂੰ ਇੱਕ-ਦੂਜੇ ਤੋਂ ਉਨ੍ਹਾਂ ਦੀਆਂ ਦੀਆਂ ਜੰਗੀ ਤਕਨੀਕਾਂ ਸਿੱਖਣ ਦੇ ਨਾਲ ਨਾਲ ਇੱਕ ਦੂਜੇ ਦੇ ਸੱਭਿਆਚਾਰ ਤੇ ਤਜਰਬਿਆਂ ਬਾਰੇ ਜਾਣਕਾਰੀ ਹਾਸਲ ਕਰਨ ਦਾ ਮੌਕਾ ਵੀ ਮਿਲੇਗਾ। -ਆਈਏਐਨਐਸ



Source link