ਹੁਸ਼ਿਆਰਪੁਰ: ਕੈਮਿਸਟ ਦੀ ਦਿਨ ਦਿਹਾੜੇ ਹੱਤਿਆ

ਹੁਸ਼ਿਆਰਪੁਰ: ਕੈਮਿਸਟ ਦੀ ਦਿਨ ਦਿਹਾੜੇ ਹੱਤਿਆ


ਹਰਪ੍ਰੀਤ ਕੌਰ

ਹੁਸ਼ਿਆਰਪੁਰ, 10 ਮਾਰਚ

ਅੱਜ ਸਵੇਰੇ ਹੁਸ਼ਿਆਰਪੁਰ- ਫਗਵਾੜਾ ਸੜਕ ‘ਤੇ ਪਿੰਡ ਅੱਤੋਵਾਲ ਵਿੱਚ ਅਣਪਛਾਤੇ ਵਿਅਕਤੀਆਂ ਨੇ ਮੈਡੀਕਲ ਸਟੋਰ ਦੇ ਮਾਲਕ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ ਵਾਸੀ ਫੁਗਲਾਨਾ ਵਜੋਂ ਹੋਈ ਹੈ। ਉਹ ਸ਼ਹਿਰ ਦੇ ਰਵਿਦਾਸ ਨਗਰ ਮੁਹੱਲੇ ਵਿੱਚ ਰਹਿ ਰਿਹਾ ਸੀ। ਵਾਰਦਾਤ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਕੋਈ ਗਾਹਕ ਦਵਾਈ ਲੈਣ ਦੁਕਾਨ ‘ਤੇ ਆਇਆ। ਦੁਕਾਨ ਮਾਲਕ ਦੀ ਲਾਸ਼ ਖੂਨ ਨਾਲ ਲੱਥਪੱਥ ਕਾਊਂਟਰ ਕੋਲ ਪਈ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਮਿਸਟ ਦੀ ਉਮਰ 60 ਸਾਲ ਸੀ।



Source link