ਵਾਸ਼ਿੰਗਟਨ, 10 ਮਾਰਚ
ਪੈਂਟਾਗਨ ਦੇ ਸਿਖਰਲੇ ਕਮਾਂਡਰ ਨੇ ਅਮਰੀਕੀ ਕਾਨੂੰਨਘਾੜਿਆਂ ਨੂੰ ਦੱਸਿਆ ਕਿ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ‘ਤੇ ਗੁਆਂਢੀ ਮੁਲਕ ਦੀਆਂ ਸਰਗਰਮੀਆਂ ਨੇ ਭਾਰਤ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਕਿ ਆਪਣੀ ਰੱਖਿਆ ਲੋੜਾਂ ਲਈ ਹੋਰਨਾਂ ਨਾਲ ਮਿਲ ਕੇ ਕੀਤੇ ਜਾਣ ਵਾਲੇ ਯਤਨਾਂ ਦਾ ਕੀ ਮਤਲਬ ਹੋ ਸਕਦਾ ਹੈ। ਯੂਐੱਸ ਇੰਡੋ-ਪੈਸੇਫਿਕ ਕਮਾਂਡ ਦੇ ਕਮਾਂਡਰ ਐਡਮਿਰਲ ਫਿਲ ਡੈਵਿਡਸਨ ਨੇ ਸੈਨੇਟ ਵਿੱਚ ਵਿਦੇਸ਼ੀ ਸਬੰਧਾਂ ਬਾਰੇ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ, ‘ਭਾਰਤ ਨੇ ਲੰਮੇ ਸਮੇਂ ਤੋਂ ਰਣਨੀਤਕ ਖੁਦਮੁਖਤਾਰੀ ਵਾਲੀ ਪਹੁੰਚ ਅਪਣਾ ਰੱਖੀ ਸੀ, ਪਰ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ ‘ਤੇ ਗੁਆਂਢੀ ਮੁਲਕ ਦੀਆਂ ਸਰਗਰਮੀਆਂ ਨੂੰ ਵੇਖਣ ਮਗਰੋਂ ਭਾਰਤ ਦੀਆਂ ਸ਼ਾਇਦ ਇਸ ਗੱਲੋਂ ਅੱਖਾਂ ਖੁੱਲ੍ਹ ਗਈਆਂ ਹਨ ਕਿ ਆਪਣੀਆਂ ਰੱਖਿਆਤਮਕ ਲੋੜਾਂ ਲਈ ਮਿਲ ਜੁਲ ਕੇ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਦਾ ਕੀ ਮਤਲਬ ਹੈ।’
-ਪੀਟੀਆਈ