ਬੀ.ਐਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 14 ਮਾਰਚ
ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਸ੍ਰੀ ਆਨੰਦਪੁਰ ਸਾਹਿਬ ਦੀ ਜ਼ਰੂਰੀ ਮੀਟਿੰਗ ਕੀਤੀ ਗਈ। ਇਸ ਵਿੱਚ ਯੂਨੀਅਨ ਦੇ ਕਮੇਟੀ ਮੈਂਬਰਾਂ ਨੇ ਦਿੱਲੀ ਸੰਯੁਕਤ ਮੋਰਚੇ ਵੱਲੋਂ ਚੱਲ ਰਹੇ ਸੰਘਰਸ਼ ‘ਤੇ ਚਰਚਾ ਕੀਤੀ। ਉਨ੍ਹਾਂ ਹੋਲੇ ਮਹੱਲੇ ‘ਤੇ ਕਿਸਾਨੀ ਕਾਨਫਰੰਸ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਸਮੇਂ ਕਾਨਫਰੰਸ ਲਈ ਢੁੱਕਵੀਂ ਜਗ੍ਹਾ ਉਪਲੱਬਧ ਕਰਾਉਣ ਲਈ ਵਿਚਾਰਾਂ ਹੋਈਆਂ। ਇਸ ਮੌਕੇ ਦਿੱਲੀ ਸੰਯੁਕਤ ਮੋਰਚੇ ਨਾਲ ਤਾਲਮੇਲ ਕਰਨ ਲਈ ਕਮੇਟੀ ਵੀ ਬਣਾਈ ਗਈ। ਇਹ ਕਮੇਟੀ ਸੰਯੁਕਤ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰ ਕੇ ਹੋਲੇ ਮਹੱਲੇ ‘ਤੇ ਕਾਨਫਰੰਸ ਕਰਨ ਲਈ ਰਣਨੀਤੀ ਤੈਅ ਕਰੇਗੀ।
ਕਿਸਾਨ ਯੂਨੀਅਨ ਦੇ ਨੇਤਾ ਸਮਸ਼ੇਰ ਸਿੰਘ ਸ਼ੇਰਾ ਤੇ ਜਸਪਾਲ ਸਿੰਘ ਢਾਹੇਂ ਨੇ ਕਿਹਾ ਕਿ ਪੰਦਰਾਂ ਮਾਰਚ ਨੂੰ ਮਹਿੰਗਾਈ ਦੇ ਮੁੱਦੇ ‘ਤੇ ਐੱਸਡੀਐਮ ਆਨੰਦਪੁਰ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ। ਇਸ ਸਮੇਂ ਮੁੱਖ ਸਲਾਹਕਾਰ ਤਰਲੋਚਨ ਸਿੰਘ ਚੱਠਾ, ਖ਼ਜ਼ਾਨਚੀ ਅਵਤਾਰ ਸਿੰਘ ਬਹਿਲੂ, ਜੈਮਲ ਸਿੰਘ ਭੜੀ, ਮਾਸਟਰ ਹਰਦਿਆਲ ਸਨ, ਜਸਵੰਤ ਸਿੰਘ ਬੇਲਾ, ਪਰਮਿੰਦਰ ਸਿੰਘ, ਬੇਲਾ ਸ਼ੇਰ ਸਿੰਘ ਬੁਰਜ, ਸੋਹਣ ਸਿੰਘ ਨਿੱਕੂਵਾਲ, ਕੇਸਰ ਸਿੰਘ ਡਾਹਢੀ, ਗੁਰਸੇਵਕ ਰਾਣਾ ਭਰਤਗੜ੍ਹ, ਗੁਰਪ੍ਰੀਤ ਸਿੰਘ ਬਬਲੂ ਬੁੰਗਾ ਸਾਹਿਬ, ਸੰਤ ਸਿੰਘ ਹਜ਼ਾਰਾ , ਨੰਬਰਦਾਰ ਮਨਜੀਤ ਸਿੰਘ, ਧਰਮ ਸਿੰਘ ਨਿੱਕੂਵਾਲ, ਸੁਰਜੀਤ ਸਿੰਘ ਹੀਰ ਪੁਰ, ਮਹਿੰਦਰ ਸਿੰਘ ਹੀਰ ਪੁਰ, ਚੂੜ੍ਹ ਸਿੰਘ ਬੇਲਾ ਰਾਮਗੜ੍ਹ, ਸਰਪੰਚ ਹਰਮਿੰਦਰ ਸਿੰਘ ਆਦਿ ਹਾਜ਼ਰ ਸਨ।