ਸੰਸਦੀ ਪੈਨਲ ਵੱਲੋਂ ‘ਕੇਂਦਰ ਸਰਕਾਰ ਦੇ ਅਧਿਕਾਰੀ’ ਦੀ ਥਾਂ ‘ਭਾਰਤੀ ਸੰਘ ਦੇ ਅਧਿਕਾਰੀ’ ਸ਼ਬਦ ਦੀ ਵਰਤੋਂ ਦਾ ਸੁਝਾਅ


ਨਵੀਂ ਦਿੱਲੀ, 17 ਮਾਰਚ

ਸੰਸਦੀ ਕਮੇਟੀ ਨੇ ਪ੍ਰਸ਼ਾਸਨ ਦੇ ਤਿੰਨੇ ਅੰਗਾਂ – ਕਾਰਜਕਾਰਨੀ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ਵਿੱਚ ਕੰਮ ਕਰਨ ਵਾਲਿਆਂ ਲਈ ‘ਕੇਂਦਰ ਸਰਕਾਰ ਦੇ ਅਧਿਕਾਰੀਆਂ’ ਦੀ ਥਾਂ ‘ਭਾਰਤੀ ਸੰਘ ਦੇ ਅਧਿਕਾਰੀ’ ਸ਼ਬਦ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਹੈ। ਆਪਣੀ ਰਿਪੋਰਟ ਵਿੱਚ, ਪੈਨਲ ਨੇ ਕਿਹਾ ਹੈ ਕਿ ਕਾਰਜਕਾਰਨੀ, ਵਿਧਾਨਪਾਲਿਕ ਅਤੇ ਨਿਆਂਪਾਲਿਕਾ ਦੀ ਭੂਮਿਕਾ ਪੂਰੀ ਤਰ੍ਹਾਂ ਸਪਸ਼ਟ ਹੈ ਅਤੇ ਇਹ ਸਾਰੇ ਸੰਵਿਧਾਨ ਅਧੀਨ ਕੰਮ ਕਰਦੇ ਹਨ। ਕਮੇਟੀ ਦਾ ਮੰਨਣਾ ਹੈ ਕਿ ਸ਼ਾਸਨ ਪ੍ਰਣਾਲੀ ਦੇ ਇਕ ਤਿੰਨੇ ਅੰਗ ਹੀ ਕੇਂਦਰ ਸਰਕਾਰ ਦਾ ਗਠਨ ਕਰਦੇ ਹਨ। ਕਮੇਟੀ ਮਹਿਸੂਸ ਕਰਦੀ ਹੈ ਕਿ ਇਕੱਲੇ ਕਾਰਜਕਾਰਨੀ ਵਿੰਗ ਵਿੱਚ ਕੰਮ ਕਰਨ ਵਾਲਿਆਂ ਲਈ ‘ਕੇਂਦਰ ਸਰਕਾਰ ਦੇ ਅਧਿਕਾਰੀ’ ਸ਼ਬਦ ਦੀ ਵਰਤੋਂ ਕਰਨਾ ਅਣਉਚਿਤ ਹੈ। -ਏਜੰਸੀ



Source link