ਟਵਿੱਟਰ ਹੈਕਿੰਗ: ਦੋਸ਼ੀ ਨੂੰ ਤਿੰਨ ਸਾਲ ਦੀ ਕੈਦ


ਸਾਨ ਫਰਾਂਸਿਸਕੋ: ਪਿਛਲੇ ਵਰ੍ਹੇ ਜੁਲਾਈ ਮਹੀਨੇ ਵਿਸ਼ਵ ਦੀਆਂ ਅਹਿਮ ਸ਼ਖਸੀਅਤਾਂ ਦੇ ਟਵਿੱਟਰ ਖਾਤੇ ਹੈਕ ਕਰਨ ਦੇ ਬੇਮਿਸਾਲ ਮਾਮਲੇ ਪਿੱਛੇ ਮੁੱਖ ਸਰਗਨੇ ਗ੍ਰਾਹਮ ਇਵਾਨ ਕਲਾਰਕ ਨੂੰ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਵਰ੍ਹੇ ਅਹਿਮ ਸ਼ਖਸੀਅਤਾਂ ਐਲਨ ਮਸਕ, ਬਿੱਲ ਗੇਟਸ, ਜੈੱਫ ਬੇਜੋਸ, ਬਰਾਕ ਓਬਾਮਾ ਅਤੇ ਜੋਅ ਬਾਇਡਨ ਦੇ ਟਵਿੱਟਰ ਖਾਤੇ ਹੈਕ ਕੀਤੇ ਗਏ ਸਨ। ‘ਦਿ ਥੰਪਾ ਬੇਅ ਟਾਈਮਜ਼’ ਮੁਤਾਬਕ ਕਲਾਰਕ ਨੇ ਉਕਤ ਸਖਸ਼ੀਅਤਾਂ ਦੇ ਖਾਤੇ ਹੈਕ ਕਰਕੇ ਇੱਕ ਲੱਖ ਡਾਲਰ ਤੋਂ ਵੱਧ ਬਿਟਕੁਆਇਨ ਹਾਸਲ ਕਰਨ ਲਈ ਉਨ੍ਹਾਂ ਦੀ ਵਰਤੋਂ ਕੀਤੀ।
-ਆਈਏਐੱਨਐੇੱਸ



Source link