ਪੱਛਮੀ ਬੰਗਾਲ ਵਿੱਚ ਹੁਣ ‘ਮਮਤਾ ਰਾਜ’ ਦੇ ਕੁਝ ਦਿਨ ਬਚੇ: ਮੋਦੀ


ਪੁਰੂਲੀਆ, 18 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪੱਛਮ ਬੰਗਾਲ ਦੀ ਸਰਕਾਰ ‘ਤੇ ਭ੍ਰਿਸ਼ਟਾਚਾਰ, ਵੋਟ ਬੈਂਕ ਦੀ ਸਿਆਸਤ ਲਈ ਤੁਸ਼ਟੀਕਰਨ, ਮਾਫੀਆ ਰਾਜ ਅਤੇ ਹਿੰਸਾ ਦੀ ਰਾਜਨੀਤੀ ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਸੂਬੇ ਵਿੱਚ ਤਿ੍ਣਮੂਲ ਕਾਂਗਰਸ ਦੀ ‘ਬੇਰਹਿਮ’ ਸਰਕਾਰ ਦੇ ਦਿਨ ਹੁਣ ਗਿਣਤੀ ਦੇ ਰਹਿ ਗਏ ਹਨ। ਇਥੇ ਜੰਗਲਮਹਿਲ ਇਲਾਕੇ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮਮਤਾ ਬੈਨਰਜੀ ਦੇ ‘ਖੇਲਾ ਹੋਬੇ’ ਵਾਲੇ ਬਿਆਨ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਭਾਜਪਾ ਜਿਥੇ ਵਿਕਾਸ ਅਤੇ ‘ਸੋਨਾਰ ਬਾਂਗਲਾ’ ਦੀ ਗੱਲ ਕਰ ਰਹੀ ਹੈ, ਉਥੇ ‘ਦੀਦੀ’ ਜਨਤਾ ਪ੍ਰਤੀ ਵਚਨਬੱਧਤਾ ਨੂੰ ਨਜ਼ਰਅੰਦਾਜ਼ ਕਰਦਿਆਂ ‘ਖੇਲਾ ਹੋਬੇ, ਖੇਲਾ ਹੋਬੇ’ ਕਰ ਰਹੀ ਹੈ। -ਏਜੰਸੀSource link