ਸਰਕਾਰ ਨੇ ਚੀਫ ਜਸਟਿਸ ਨੂੰ ਆਪਣੇ ਉਤਰਾਧਿਕਾਰੀ ਦੇ ਨਾਮ ਦੀ ਸਿਫ਼ਾਰਸ਼ ਕਰਨ ਲਈ ਕਿਹਾ

ਸਰਕਾਰ ਨੇ ਚੀਫ ਜਸਟਿਸ ਨੂੰ ਆਪਣੇ ਉਤਰਾਧਿਕਾਰੀ ਦੇ ਨਾਮ ਦੀ ਸਿਫ਼ਾਰਸ਼ ਕਰਨ ਲਈ ਕਿਹਾ


ਨਵੀਂ ਦਿੱਲੀ, 20 ਮਾਰਚਚੀਫ ਜਸਟਿਸ ਐੱਸਏ ਬੋਬਡੇ ਦੇ ਸੇਵਾਮੁਕਤ ਹੋਣ ਵਿੱਚ ਮਹੀਨੇ ਤੋਂ ਵੀ ਘੱਟ ਰਹਿ ਗਿਆ ਹੈ ਤੇ ਸਰਕਾਰ ਨੇ ਨਵੇਂ ਚੀਫ ਜਸਟਿਸ ਦੀ ਨਿਯੁਕਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਜਸਟਿਸ ਬੋਬਡੇ ਨੂੰ ਕਿਹਾ ਹੈ ਕਿ ਉਹ ਆਪਣੇ ਉੱਤਰਾਧਿਕਾਰੀ ਦੇ ਨਾਮ ਦੀ ਸਿਫ਼ਾਰਿਸ਼ ਕਰਨ। ਸੂਤਰਾਂ ਮੁਤਾਬਕ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ 23 ਅਪਰੈਲ ਨੂੰ ਸੇਵਾਮੁਕਤ ਹੋ ਰਹੇ ਜਸਟਿਸ ਬੋਬਡੇ ਨੂੰ ਪੱਤਰ ਭੇਜ ਕੇ ਨਵੇਂ ਚੀਫ਼ ਜਸਟਿਸ ਦੇ ਨਾਮ ਦੀ ਸਿਫ਼ਾਰਸ਼ ਕਰਨ ਲਈ ਕਿਹਾ ਹੈ।



Source link