ਅਮਰੀਕਾ ਨਾਲ ਸਬੰਧਾਂ ’ਚ ਨਿਘਾਰ ਮਗਰੋਂ ਰੂਸੀ ਸਫ਼ੀਰ ਮਾਸਕੋ ਪਰਤਿਆ


ਮਾਸਕੋ, 21 ਮਾਰਚ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਵਲਾਦੀਮੀਰ ਪੁਤਿਨ ਨੂੰ ਕਾਤਲ ਦੱਸੇ ਜਾਣ ਮਗਰੋਂ ਅਮਰੀਕਾ ‘ਚ ਰੂਸੀ ਸਫ਼ੀਰ ਅਨਾਤੋਲੀ ਐਂਟੋਨੋਵ ਅੱਜ ਮਾਸਕੋ ਪਹੁੰਚ ਗਿਆ। ਇਸ ਬਿਆਨ ਮਗਰੋਂ ਅਮਰੀਕਾ ਅਤੇ ਰੂਸ ਵਿਚਕਾਰ ਸਬੰਧਾਂ ‘ਚ ਤਣਾਅ ਪੈਦਾ ਹੋ ਗਿਆ ਹੈ ਅਤੇ ਅੱਗੇ ਦੀ ਰਣਨੀਤੀ ਲਈ ਐਂਟੋਨੋਵ ਨੂੰ ਮੁਲਕ ਸੱਦਿਆ ਗਿਆ ਹੈ।

ਦੋਵੇਂ ਮੁਲਕਾਂ ਨੇ ਕਿਹਾ ਕਿ ਜਦੋਂ ਕੌਮੀ ਹਿੱਤ ‘ਚ ਹੋਵੇਗਾ ਤਾਂ ਹੀ ਉਹ ਇਕ-ਦੂਜੇ ਦਾ ਸਹਿਯੋਗ ਕਰਨਗੇ। ਐਂਟੋਨੋਵ ਨੇ ਜਹਾਜ਼ ਫੜਨ ਤੋਂ ਪਹਿਲਾਂ ਕਿਹਾ ਕਿ ਵਾਰਤਾ ਦੇ ਰਾਹ ਖੁੱਲ੍ਹੇ ਰਹਿਣੇ ਚਾਹੀਦੇ ਹਨ। ਫਸਟ ਚੈਨਲ ਦੀ ਰਿਪੋਰਟ ਮੁਤਾਬਕ ਅਮਰੀਕੀਆਂ ਨੇ ਪੂਤਿਨ ਖ਼ਿਲਾਫ਼ ਬਾਇਡਨ ਵੱਲੋਂ ਦਿੱਤੇ ਗੲੇ ਬਿਆਨ ਦੀ ਮੁਆਫ਼ੀ ਮੰਗੀ ਹੈ। -ਰਾਇਟਰਜ਼Source link