ਗੁਰਜੰਟ ਕਲਸੀ
ਸਮਾਲਸਰ, 24 ਮਾਰਚ
ਥਾਣਾ ਸਮਾਲਸਰ ਅਧੀਨ ਪਿੰਡ ਸੇਖਾ ਖੁਰਦ ਵਿਖੇ ਪਿਛਲੇ ਦਿਨੀ ਗੋਲੀਆਂ ਮਾਰਕੇ ਕਤਲ ਕੀਤੀਆਂ ਦੋ ਸਕੀਆਂ ਭੈਣਾਂ ਦੇ ਮਾਮਲੇ ‘ਚ ਪਰਿਵਾਰ ਨਾਲ ਦੁੱਖ ਸਾਝਾਂ ਕਰਨ ਅਤੇ ਮਾਮਲੇ ਦੀ ਜਾਣਕਾਰੀ ਲੈਣ ਲਈ ਪੀੜਤਾਂ ਦੇ ਘਰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਪੁੱਜੇ। ਉਨ੍ਹਾਂ ਕਿਹਾ ਕਿ ਕਮਿਸ਼ਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਇਨਸਾਫ ਦੁਆਉਣ ਲਈ ਹੈ। ਇਸ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਵੀ ਸਬੰਧ ਨਹੀਂ। ਪੁਲੀਸ ਵਲੋਂ ਕੀਤੇ ਭਾਰੀ ਸੁਰੱਖਿਆ ਪ੍ਰਬੰਧਾ ਤਹਿਤ ਪੁੱਜੇ ਵਿਜੇ ਸਾਂਪਲਾ ਨੇ ਪੀੜਿਤ ਪਰਿਵਾਰ ਨਾਲ ਵੀਹ ਮਿੰਟ ਬੰਦ ਕਮਰਾ ਗੱਲਬਾਤ ਕੀਤੀ। ਪਰਿਵਾਰ ਨਾਲ ਗੱਲਬਾਤ ਕਰਨ ਉਪਰੰਤ ਵਿਸ਼ੇਸ਼ ਤੌਰ ‘ਤੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ, ਜਸਕਰਨ ਸਿੰਘ ਆਈਜੀ ਬਠਿੰਡਾ ਜ਼ੋਨ ਜਸਕਰਨ ਸਿੰਘ, ਐਸਐੱਸਪੀ ਮੋਗਾ ਹਰਮਨਬੀਰ ਸਿੰਘ ਗਿੱਲ, ਐੱਸਡੀਐੱਮ ਬਾਘਾਪੁਰਾਣਾ ਰਾਜਪਾਲ ਸਿੰਘ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਜੇ ਸਾਂਪਲਾ ਨੇ ਮਾਮਲੇ ਸਬੰਧੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ।